ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ

07:17 AM Jul 17, 2024 IST
ਸਾਹਿਤਕ ਸਮਾਗਮ ਮੌਕੇ ਮੰਚ ’ਤੇ ਬੈਠੇ ਲੇਖਕ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 16 ਜੁਲਾਈ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਉੱਘੇ ਕਹਾਣੀਕਾਰ ਜਸਵੀਰ ਸਿੰਘ ਰਾਣਾ ਮੁੱਖ ਮਹਿਮਾਨ ਵਜੋਂ ਅਤੇ ਉੱਘੇ ਰੰਗਕਰਮੀ ਪਦਮਸ਼੍ਰੀ ਪ੍ਰਾਣ ਸਭਰਵਾਲ ਨੇ ਪ੍ਰਧਾਨਗੀ ਕੀਤੀ। ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਉੱਘੀਆਂ ਕਵਿੱਤਰੀਆਂ ਰਮਾ ਰਾਮੇਸ਼ਵਰੀ, ਕੁਲਵਿੰਦਰ ਕੌਰ ਚਾਵਲਾ, ਬਾਬੂ ਰਾਮ ਦੀਵਾਨਾ (ਚੰਡੀਗੜ੍ਹ) ਅਤੇ ਯੁਵਾ ਕਵੀ ਰਣਧੀਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਯੁਵਾ ਕਵੀ ਰਣਧੀਰ, ਬਾਬੂ ਰਾਮ ਦੀਵਾਨਾ ਅਤੇ ਵਿੱਤ ਸਕੱਤਰ ਬਲਬੀਰ ਸਿੰਘ ਦਿਲਦਾਰ ਨੇ ਵਿਸ਼ੇਸ਼ ਕਵਿਤਾ ਪਾਠ ਕੀਤਾ। ਅੰਤ ਵਿਚ ਸਭਾ ਵੱਲੋਂ ਜਸਵੀਰ ਸਿੰਘ ਰਾਣਾ,ਪਦਮਸ਼੍ਰੀ ਪ੍ਰਾਣ ਸਭਰਵਾਲ, ਡਾ. ਗੁਰਬਚਨ ਸਿੰਘ ਰਾਹੀ, ਰਮਾ ਰਾਮੇਸ਼ਵਰੀ, ਕੁਲਵਿੰਦਰ ਕੌਰ ਚਾਵਲਾ ਅਤੇ ਬਾਬੂ ਰਾਮ ਦੀਵਾਨਾ (ਚੰਡੀਗੜ੍ਹ) ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਦੂਜੇ ਦੌਰ ਵਿਚ ਡਾ. ਇੰਦਰਪਾਲ ਕੌਰ, ਕਹਾਣੀਕਾਰ ਬਾਬੂ ਸਿੰਘ ਰੈਹਲ, ਡਾ. ਹਰਪ੍ਰੀਤ ਸਿੰਘ ਰਾਣਾ ਤੇ ਨਵਦੀਪ ਸਿੰਘ ਮੁੰਡੀ ਆਦਿ ਰਚਨਾਵਾਂ ਪੜ੍ਹੀਆਂ। ਇਸ ਮੌਕੇ ਰਚਨਾਵਾਂ ’ਤੇ ਚਰਚਾ ਵੀ ਕੀਤੀ ਗਈ।

Advertisement

Advertisement
Advertisement