ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਵੱਲੋਂ ਸਾਹਿਤਕ ਸਮਾਗਮ
ਟ੍ਰਬਿਿਊਨ ਨਿਊਜ਼ ਸਰਵਿਸ
ਕੈਲੀਫੋਰਨੀਆ: ਬੀਤੇ ਦਨਿੀਂ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਨੇ ਸਟਾਕਟਨ (ਕੈਲੀਫੋਰਨੀਆ) ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ, ਜਿਸ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਅਤੇ ਪੰਜਾਬੀ ਸਾਹਿਤ ਸਭਾ ਸੈਕਰਾਮੈਂਟ (ਕੈਲੀਫੋਰਨੀਆ) ਨਾਲ ਜੁੜੇ ਹੋਏ ਨਾਮਵਰ ਸਾਹਿਤਕਾਰ ਪਹੁੰਚੇ। ਕਵਿੱਤਰੀ ਹਰਪ੍ਰੀਤ ਕੌਰ ਧੂਤ ਨੇ ਸਾਰਾ ਸਮਾਗਮ ਸੁਰਬੱਧ ਕੀਤਾ ਅਤੇ ਸਰਬਜੀਤ ਸਿੰਘ, ਕਰਨਵੀਰ ਸਿੰਘ ਅਤੇ ਮਨਪ੍ਰੀਤ ਕੌਰ ਸਹੋਤਾ ਨੇ ਸਰੋਤਿਆਂ ਦਾ ਸੁਆਗਤ ਅਤੇ ਧੰਨਵਾਦ ਕੀਤਾ।
ਸਾਹਿਤਕ ਸਮਾਗਮ ਦਾ ਆਗਾਜ਼ ਸੁਖਦੇਵ ਸਾਹਿਲ ਦੀ ਸੰਗੀਤਕ ਪੇਸ਼ਕਾਰੀ ਨਾਲ ਹੋਇਆ ਜਿਸ ਤੋਂ ਬਾਅਦ ਲੇਖਿਕਾ ਅਰਤਿੰਦਰ ਸੰਧੂ ਨਾਲ ਰੂਬਰੂ ਕੀਤਾ ਗਿਆ। ਸ੍ਰੀਮਤੀ ਸੰਧੂ ਨੇ ਆਪਣੇ ਤੇ ਆਪਣੇ ਮੈਗਜ਼ੀਨ ‘ਏਕਮ’ ਬਾਰੇ ਵਿਸਥਾਰ ਸਹਿਤ ਦੱਸਿਆ ਕਿ ‘ਏਕਮ’ ਸ਼ੁਰੂ ਕਰਨ ਦਾ ਮਕਸਦ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨਾ ਹੈ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਅਤੇ ਸਵਾਲ ਜਵਾਬ ਵੀ ਹੋਏ।
ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਪਾਕਿਸਤਾਨ ਤੋਂ ਆਏ ਸ਼ਾਇਰ ਫਾਰੁਖ ਤਰਾਜ਼ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਆਪਣੀ ਖੂਬਸੂਰਤ ਸ਼ਾਇਰੀ ਨਾਲ ਸਭ ਦਾ ਦਿਲ ਜਿੱਤਿਆ। ਕਵੀ ਦਰਬਾਰ ਵਿੱਚ ਗੁਲਸ਼ਨ ਦਿਆਲ, ਹਰਪ੍ਰੀਤ ਕੌਰ ਧੂਤ, ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ, ਕੁਲਵਿੰਦਰ, ਸੁਰਜੀਤ ਸਖੀ, ਦਿਲ ਨਿੱਜਰ, ਬੀਬੀ ਸੁਰਜੀਤ ਕੌਰ, ਲਾਜ ਨੀਲਮ ਸੈਣੀ, ਕਮਲ ਬੰਗਾ, ਚਰਨਜੀਤ ਪੰਨੂੰ, ਅਮਰਜੀਤ ਕੌਰ ਪੰਨੂੰ, ਜਗਜੀਤ ਨੇਹਿਰਵੀ, ਗਗਨਦੀਪ ਮਾਹਲ ਸੁਲਤਾਨਵਿੰਡ, ਦਲਜਿੰਦਰ ਸਹੋਤਾ, ਕੁਲਵੰਤ ਸੇਖੋਂ, ਮਨਦੀਪ ਗੋਰਾ ਅਤੇ ਹਰਜੀਤ ਹਠੂਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੇ ਦੌਰਾਨ ਹਰਪ੍ਰੀਤ ਕੌਰ ਧੂਤ ਨੇ ਗੁਰਪਾਲ ਸਿੰਘ ਸੰਧੂ, ਮਹਿੰਦਰ ਗਿੱਲ ਅਤੇ ਦਰਸ਼ਨ ਬੁਲੰਦਵੀ ਵੱਲੋਂ ਸੰਪਾਦਿਤ ਕਾਵਿ-ਸੰਗ੍ਰਹਿ ‘ਸਮਕਾਲੀ ਪਰਵਾਸੀ ਪੰਜਾਬੀ ਕਵਿਤਾ’ ਦਾ ਸੁਆਗਤ ਕਰਦੇ ਹੋਏ ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਇਸ ਸੰਗ੍ਰਹਿ ਵਿੱਚ ਅਮਰੀਕਾ, ਕੈਨੇਡਾ, ਯੂਰਪ ਤੇ ਇੰਗਲੈਂਡ ਦੇ 47 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ।