ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਵਿ-ਮੰਚ ਵੱਲੋਂ ਸਾਹਿਤਕ ਵਿਚਾਰ-ਚਰਚਾ

06:10 AM Jul 03, 2024 IST

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਜੁਲਾਈ
ਸਾਹਿਤਕ ਸੰਸਥਾ ਰਾਬਤਾ ਮੁਕਾਲਮਾਂ ਕਾਵਿ-ਮੰਚ ਵਲੋਂ ‘‘ਕਿਛ ਸੁਣੀਐ ਕਿਛੁ ਕਹੀਐ’’ ਸਮਾਗਮਾਂ ਦੇ ਅੰਤਰਗਤ ‘‘ਅਜੋਕੇ ਦੌਰ ਵਿੱਚ ਲੇਖਕ ਦੀ ਪ੍ਰਤੀਬੱਧਤਾ’’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਵਿਦਵਾਨ ਡਾ. ਪਰਮਿੰਦਰ ਨੇ ਮੁੱਖ ਵਕਤਾ ਦੇ ਤੌਰ ’ਤੇ ਸ਼ਿਰਕਤ ਕੀਤੀ। ਭਾਈ ਵੀਰ ਸਿੰਘ ਨਿਵਾਸ ਅਸਥਾਨ ਲਾਰੈਂਸ ਰੋਡ ’ਤੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਸਭਾ ਦੇ ਕਨਵੀਨਰ ਹਰਜੀਤ ਸਿੰਘ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ, ਜਦਕਿ ਸਰਬਜੀਤ ਸਿੰਘ ਸੰਧੂ ਨੇ ਸਮੁੱਚੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। ਡਾ. ਪਰਮਿੰਦਰ ਨੇ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਇਤਿਹਾਸਕ ਹਵਾਲੇ ਕੇਂਦਰ ’ਚ ਰੱਖਦਿਆਂ ਕਿਹਾ ਕਿ ਅਜੋਕੇ ਦੌਰ ਦੀ ਟੁੱਟ-ਭੱਜ ਅਤੇ ਬੇ-ਵਿਸ਼ਵਾਸੀ ਦੇ ਆਲਮ ਵਿੱਚ ਲੇਖਕ ਦੀ ਜ਼ਿੰਮੇਵਾਰੀ ਹੋਰ ਵੀ ਚਣੌਤੀ ਭਰਪੂਰ ਹੋ ਜਾਂਦੀ ਹੈ। ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਾਹਿਤਕ ਬਿਰਤਾਂਤ ਸਿਰਜਦਿਆਂ ਕਿਹਾ ਕਿ ਸਮਾਜਿਕ ਕੱ-ਸੱਚ ਦੇ ਨਾਲ ਨਾਲ ਸਾਹਿਤਕਾਰ ਬਹੁ-ਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਦੀ ਸਲਾਮਤੀ ’ਤੇ ਵੀ ਪਹਿਰਾ ਦਿੰਦਾ ਹੈ। ਡਾ. ਪਰਮਿੰਦਰ ਕੌਰ ਹੁੰਦਲ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਲੇਖਕ ਪਰਿਵਾਰਕ ਅਤੇ ਸਮਾਜਿਕ ਅਫਰਾ-ਤਫਰੀ ਦੀ ਸਥਿਰਤਾ ਦੇ ਆਹਰ ਵਿੱਚ ਰਹਿੰਦਾ ਹੈ। ਗਜ਼ਲਗੋ ਰਮਨ ਸੰਧੂ, ਐਸ.ਪਰਸ਼ੋਤਮ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਸਹਿਤਕ ਅਤੇ ਸਮਾਜਿਕ ਜ਼ਿਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ। ਸਵਾਲ ਜਵਾਬ ਦੇ ਸਿਲਸਿਲੇ ਵਿੱਚ ਹਰਪਾਲ ਸਿੰਘ ਸੰਧਾਵਾਲੀਆ, ਗੁਰਮੇਲ ਸ਼ਾਮ ਨਗਰ, ਮੋਹਨ ਬੇਗੋਵਾਲ, ਵਿਜੇਤਾ ਭਾਰਦਵਾਜ, ਜਗਤਾਰ ਗਿੱਲ, ਡਾ. ਕਸ਼ਮੀਰ ਸਿੰਘ, ਮਨਜੀਤ ਰੰਧਾਵਾ ਅਤੇ ਧਰਵਿੰਦਰ ਸਿੰਘ ਆਦਿ ਨੇ ਹਿੱਸਾ ਲਿਆ, ਜਦਕਿ ਕੋ-ਕਨਵੀਨਰ ਜਸਵੰਤ ਧਾਪ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।

Advertisement

Advertisement
Advertisement