ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਖਰ ਸਾਹਿਤ ਅਕਾਦਮੀ ਵੱਲੋਂ ਸਾਹਿਤਕ ਸੰਵਾਦ

07:01 AM Apr 18, 2024 IST
ਪੁਸਤਕਾਂ ਤੇ ਮੈਗਜ਼ੀਨ ‘ਅੱਖਰ’ ਰਿਲੀਜ਼ ਕਰਦੇ ਹੋਏ ਪਤਵੰਤੇ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਪਰੈਲ
ਅੱਖਰ ਸਾਹਿਤ ਅਕਾਦਮੀ ਵੱਲੋਂ ‘ਅੱਖਰ’ ਦੇ ਨਵੇਂ ਅੰਕਾਂ ਦੇ ਨਾਲ ਡਾ. ਕਰਨੈਲ ਸ਼ੇਰਗਿੱਲ ਦੇ ਦੋ ਕਹਾਣੀ ਸੰਗ੍ਰਹਿ ਅਤੇ ਉਨ੍ਹਾਂ ਦੀ ਬੇਟੀ ਕਰੀਨਾ ਦਾ ਕਾਵਿ ਸੰਗ੍ਰਹਿ ‘ਨਾਦਿਰ ਟੂ ਜੈਨਿਥ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਸ਼ਾਇਰ ਡਾ. ਰਾਵਿੰਦਰ ਨੇ ਸ਼ੇਰਗਿੱਲ ਪਰਿਵਾਰ ਨਾਲ ਆਪਣੀਆਂ ਸਾਂਝਾਂ ਤਾਜ਼ਾ ਕੀਤੀਆਂ। ਇਸ ਮੌਕੇ ਜਿੱਥੇ ਦੋ ਕਹਾਣੀ ਸੰਗ੍ਰਹਿ, ਇੱਕ ਕਾਵਿ ਸੰਗ੍ਰਹਿ ਅਤੇ ਸਾਹਿਤਕ ਮੈਗਜ਼ੀਨ ‘ਅੱਖਰ’ ਦਾ ਮਈ, ਜੂਨ ਤੇ ਜੁਲਾਈ 2024 ਦਾ ਅੰਕ ਰਿਲੀਜ਼ ਕੀਤਾ ਗਿਆ, ਉੱਥੇ ਬਲਵਿੰਦਰ ਸੰਧਾ ਦਾ ਜਨਮ ਦਿਨ ਵੀ ਕੇਕ ਕੱਟ ਕੇ ਮਨਾਇਆ ਗਿਆ। ਡਾ. ਕਰਨੈਲ ਸ਼ੇਰਗਿੱਲ ਦੇ ਦੋ ਕਹਾਣੀ ਸੰਗ੍ਰਹਿਾਂ ਵਿੱਚ ‘ਮੈਮੋਰੀ ਲੇਨ’ ਤੇ ‘ਪੰਦਰਵਾਂ ਲਾਲ ਕਰਾਸ’ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤਾ ਗਿਆ। ਆਈਟੀ ਨਿਰਦੇਸ਼ਕ ਸਤਪਾਲ ਸਿੰਘ ਸੋਖੀ, ਡਾ. ਹੀਰਾ ਸਿੰਘ ਅਤੇ ਕਹਾਣੀਕਾਰ ਡਾ. ਸਰਘੀ ਨੇ ਵੀ ਵਿਚਾਰ ਰੱਖੇ। ਇਸ ਦੌਰਾਨ ਡਾ. ਵਿਕਰਮ ਸ਼ੇਰਗਿੱਲ ਨੇ ਡਾ. ਕਰਨੈਲ ਸ਼ੇਰਗਿਲ ਦੀਆਂ ਸਾਹਿਤਕ ਰਚਨਾਵਾਂ ਦਾ ਜ਼ਿਕਰ ਕਰ ਕੇ ਸਾਹਿਤਕ ਸਮਾਗਮ ਦੀ ਚਰਚਾ ਅੱਗੇ ਤੋਰੀ ਜਦੋਂਕਿ ਕਿ ‘ਅੱਖਰ’ ਦੇ ਸੰਪਾਦਕ ਵਿਸ਼ਾਲ ਨੇ ਸਮਾਗਮ ਨੂੰ ਸਿਖਰਾਂ ’ਤੇ ਪਹੁੰਚਾਇਆ। ਪ੍ਰਧਾਨ ਇੰਦਰੇਸ਼ਮੀਤ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਇਹੋ ਜਿਹੇ ਉਸਾਰੂ ਸਾਹਿਤਕ ਸੰਵਾਦ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।

Advertisement

Advertisement
Advertisement