For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਪ੍ਰੇਮੀਆਂ ਨੇ ਸਜਾਇਆ ਸਾਹਿਤਕ ਦਰਬਾਰ

12:07 PM Oct 09, 2024 IST
ਪੰਜਾਬੀ ਪ੍ਰੇਮੀਆਂ ਨੇ ਸਜਾਇਆ ਸਾਹਿਤਕ ਦਰਬਾਰ
ਸਾਹਿਤਕ ਮਿਲਣੀ ਵਿੱਚ ਹਿੱਸਾ ਲੈ ਰਹੇ ਸਾਹਿਤ ਪ੍ਰੇਮੀ
Advertisement

ਲਖਵਿੰਦਰ ਸਿੰਘ ਰਈਆ
ਗਲੈਨਵੁੱਡ (ਸਿਡਨੀ): ਇੱਥੇ ਡਾਇਰੈਕਟਰ ਸੀਨੀਅਰ ਸਿਟੀਜ਼ਨ ਤਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬੀ ਸਾਹਿਤਕਾਰਾਂ ਵੱਲੋਂ ਮਾਸਿਕ ਸਾਹਿਤਕ ਇਕੱਤਰਤਾ ਕੀਤੀ ਗਈ। ਇਸ ਵਿੱਚ ਦੂਰੋਂ ਨੇੜਿਓਂ ਸਾਹਿਤਕ ਪ੍ਰੇਮੀਆਂ ਨੇ ਸ਼ਿਰਕਤ ਕਰਕੇ ਸਾਹਿਤਕ ਰੰਗ ਬੰਨ੍ਹਿਆ।
ਇਸ ਸਾਹਿਤਕ ਦਰਬਾਰ ਵਿੱਚ ਨਰੰਗ ਸਿੰਘ ਨੇ ਤੂੰਬੀ ਦੀ ਟੁਣਕਾਰ ਤੇ ਪੂਰੀ ਲੈਅ ਨਾਲ ‘ਸੇਵਾ ਨੂੰ ਲੱਗਦਾ ਮੇਵਾ, ਕਰ ਕੇ ਕੋਈ ਵੇਖ ਲਉ’ ਗਾ ਕੇ ਸਮਾਜ ਸੇਵਾ ਦਾ ਸੱਦਾ ਦਿੱਤਾ। ਸਰਜਿੰਦਰ ਸਿੰਘ ਨੇ ‘ਭਗਤ ਸਿੰਘ ‘ਸੰਧੂ’ ਤੇ ਊਧਮ ਸਿੰਘ ‘ਕੰਬੋਜ’ ਹੋ ਗਏ’ ਰਾਹੀਂ ਗੁਰੂ ਪੀਰ ਪੈਗੰਬਰਾਂ, ਸ਼ਹੀਦਾਂ ਵਿੱਚ ਜਾਤਾਂ ਪਾਤਾਂ ਤੇ ਗੋਤਾਂ ’ਤੇ ਆਧਾਰਿਤ ਵੰਡੀਆਂ ਪਾਉਣ ਦੇ ਨਕਾਰਾਤਮਕ ਰੁਝਾਨ ਦੇ ਕੋਝੇ ਉਭਾਰ ’ਤੇ ਬੜੀ ਸ਼ਿੱਦਤ ਨਾਲ ਉਂਗਲ ਉਠਾਈ। ਪ੍ਰਸ਼ਨਾਵਲੀ ਕਾਵਿ ਰੂਪ ਵਿੱਚ ‘ਵਿਖਾਵੇ ਦੀ ਸਿੱਖੀ’ ਤੇ ‘ਅਸਲ ਸਿੱਖੀ’ ਵਿਚਕਾਰ ਵਖਰੇਵੇਂ ਨੂੰ ਮਾਸਟਰ ਲਖਵਿੰਦਰ ਨੇ ਉਜਾਗਰ ਕਰਨ ਦਾ ਯਤਨ ਕੀਤਾ।
ਕੁਲਦੀਪ ਸਿੰਘ ਜੌਹਲ ਨੇ ‘ਸੱਚ ਲੱਭਦਾ ਨਹੀਂ ਕਿਸੇ ਇਨਸਾਨ ਵਿੱਚੋਂ’ ਰਾਹੀਂ ਝੂਠ ਦੇ ਪਸਾਰੇ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਪਾਕਿਸਤਾਨੀ ਹਾਸਰਸ ਕਵਿਤਾ ਨਾਲ ਸਿਆਸੀ ਲੋਕਾਂ ਦੇ ਲਾਰੇ-ਲੱਪਿਆਂ ਦੇ ਗੱਪਸਿਤਾਨ ਨੂੰ ਸਰੋਤਿਆਂ ਦੇ ਸਨਮੁੱਖ ਕਰਕੇ ਹਾਸਿਆਂ ਦੀ ਛਹਿਬਰ ਲਾ ਦਿੱਤੀ।
ਮਾਂ ਦੀ ਮਮਤਾ ਦਾ ਮੁੱਲ, ਸਮੇਂ ਦੀ ਕਦਰ, ਜੀਵਨ ਵਿੱਚ ਅਨੁਸ਼ਾਸਨ ਦਾ ਮਹੱਤਵ, ਕਲਮ ਤਲਵਾਰ ਨਾਲੋਂ ਕਈ ਗੁਣਾ ਤਾਕਤਵਰ, ਸਮਾਜਿਕ ਰਿਸ਼ਤਿਆਂ ਦੇ ਜੋੜ- ਤੋੜ, ਸੱਚ- ਕੱਚ, ਵਿਖਾਵੇ/ਅਡੰਬਰ, ਸਾਈਬਰ ਕਰਾਈਮ ਤੋਂ ਸਾਵਧਾਨੀ, ਸਿੱਧੇ ਸਾਦੇ ਪਰ ਅਰਥ ਭਰਪੂਰ ਜੀਵਨ ਇਤਿਹਾਸ, ਭਾਈਚਾਰਕ ਸਾਂਝ, ਪਰਿਵਾਰ ਆਦਿ ਵਿਸ਼ਿਆਂ ਨੂੰ ਹਰੀ ਸਿੰਘ ਜਾਚਕ, ਜੀਵਨ ਸਿੰਘ ਦੁਸਾਂਝ, ਦਰਸ਼ਨ ਸਿੰਘ ਪੰਧੇਰ, ਭਜਨ ਸਿੰਘ ਸਿੱਧੂ, ਦੀਦਾਰ ਸਿੰਘ, ਤਾਰਾ ਸਿੰਘ ਭਮਰਾ, ਸਤਨਾਮ ਸਿੰਘ ਗਿੱਲ, ਅਵਤਾਰ ਸਿੰਘ ਖਹਿਰਾ, ਗੁਰਦਿਆਲ ਸਿੰਘ, ਭਵਨਜੀਤ ਸਿੰਘ ਜਗਰਾਓਂ, ਜਸਵੰਤ ਸਿੰਘ ਪੰਨੂ, ਜਸਵੰਤ ਸਿੰਘ ਘੁੰਮਣ, ਛਿੰਦਰਪਾਲ ਕੌਰ, ਗੁਰਦੇਵ ਸਿੰਘ ਸੰਗਰੂਰ, ਸੁਰਿੰਦਰਜੀਤ ਕੌਰ, ਜਸਵਿੰਦਰ ਕੌਰ ਤੇ ਸੁਖਜਿੰਦਰ ਸਿੰਘ ਸੰਧੂ ਆਦਿ ਨੇ ਕਾਵਿ ਰਚਨਾਵਾਂ ਤੇ ਭਾਵਪੂਰਤ ਵਿਚਾਰਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।
ਅਮਰਜੀਤ ਸਿੰਘ, ਗੁਰਜੰਟ ਸਿੰਘ, ਸੁਰਿੰਦਰ ਸਿੰਘ ਦੋਸਾਂਝ, ਜਸਪਾਲ ਸਿੰਘ, ਰਵਿੰਦਰ, ਸਤਵੰਤ ਸਿੰਘ ਢਿੱਲੋਂ, ਹਰਪ੍ਰੀਤ ਕੌਰ ਢਿੱਲੋਂ, ਨਵਾਬ ਸਿੰਘ ਪਟਿਆਲਾ, ਗੁਲਾਬ ਕੌਰ ਢਿੱਲੋਂ, ਹਰਮਿੰਦਰ ਕੌਰ, ਸੁਰਿੰਦਰ ਸਿੰਘ ਸੋਹੀ, ਕੁਲਬੀਰ ਸਿੰਘ ਧੰਜੂ, ਦਲਬੀਰ ਸਿੰਘ ਪੱਡਾ, ਕੁਲਵੰਤ ਕੌਰ ਦੁਸਾਂਝ ਆਦਿ ਨੇ ਇਸ ਪੰਜਾਬੀ ਸਾਹਿਤਕ ਦਰਬਾਰ ਵਿੱਚ ਸ਼ਿਰਕਤ ਕੀਤੀ। ਲੇਖਕ ਗਿਆਨੀ ਸੰਤੋਖ ਸਿੰਘ ਆਸਟਰੇਲੀਆ ਨੇ ਪਹੁੰਚੇ ਸਭ ਸਾਹਿਤਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਸਾਹਿਤਕ ਦਰਬਾਰ ਨੂੰ ਸਮੇਟਿਆ। ਕੁਲਦੀਪ ਸਿੰਘ ਜੌਹਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਸਹਿਤਕ ਮੰਚ ਦਾ ਸੰਚਾਲਨ ਕੀਤਾ।
ਸੰਪਰਕ: 61430204832

Advertisement

Advertisement
Advertisement
Author Image

Advertisement