ਜਲੰਧਰ: ਆਮ ਆਦਮੀ ਪਾਰਟੀ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਅੱਜ ਫਗਵਾੜਾ ਗੇਟ ਵਿਖੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੁਕਾਨਦਾਰਾਂ ਨੂੰ ਪੇਸ਼ ਆ ਰਹਿਆਂ ਮੁਸ਼ਕਲਾਂ ਸੁਣੀਆਂ ਅਤੇਨਗਰ ਨਿਗਮ ਸਬੰਧੀ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਦੇ ਮੇਅਰ ਵਨੀਤ ਧੀਰ ਵੀ ਮੌਜੂਦ ਸਨ। ਮੀਟਿੰਗ ਵਿੱਚ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਮਿਤ ਸਹਿਗਲ, ਸਕੱਤਰ ਟੀਐੱਸ ਬੇਦੀ, ਚੇਅਰਮੈਨ ਮਨੋਜ ਕਪਿਲਾ, ਕਨਵੀਨਰ ਸੁਰੇਸ਼ ਗੁਪਤਾ, ਖ਼ਜ਼ਾਨਚੀ ਰੌਬਿਨ ਗੁਪਤਾ, ਉਪ ਪ੍ਰਧਾਨ ਲਵ ਮਲਿਕ, ਉਪ ਚੇਅਰਮੈਨ ਗਗਨ ਛਾਬੜਾ, ਸੀਨੀਅਰ ਉਪ ਪ੍ਰਧਾਨ ਦੀਪਕ ਬੱਸੀ ਅਤੇ ਪਵਿੰਦਰ ਬਹਿਲ ਮੌਜੂਦ ਸਨ। -ਪੱਤਰ ਪ੍ਰੇਰਕ