ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਮਜ਼ਦਗੀਆਂ ਤੋਂ ਐਨ ਪਹਿਲਾਂ ਜਾਰੀ ਹੋਈ ਰਾਖਵੇਂਕਰਨ ਦੀ ਸੂਚੀ

07:23 AM Sep 27, 2024 IST

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 26 ਸਤੰਬਰ
15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ 27 ਸਤੰਬਰ ਤੋਂ ਨਾਮਜ਼ਦਗੀਆਂ ਭਰਨ ਦੇ ਆਰੰਭ ਹੋ ਰਹੇ ਅਮਲ ਤੋਂ ਕੁਝ ਘੰਟੇ ਪਹਿਲਾਂ ਪਿੰਡਾਂ ਦੇ ਰਾਖਵੇਂਕਰਨ ਦੀ ਸੂਚੀ ਜਾਰੀ ਹੋ ਗਈ ਹੈ। ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਪੰਚਾਇਤੀ ਰਾਜ ਸੈੱਲ ਦੇ ਜ਼ਿਲ੍ਹਾ ਕਨਵੀਨਰ ਅਮਮਰਜੀਤ ਸਿੰਘ ਗਿੱਲ ਲਖਨੌਰ ਨੇ ਦੋਸ਼ ਲਾਇਆ ਹੈ ਕਿ ਰਾਖਵੇਂਕਰਨ ਸਮੇਂ ਰੋਸਟਰ ਨੂੰ ਬੁਰੀ ਤਰ੍ਹਾਂ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਧਿਰ ਨੇ ਆਪਣੇ ਚਹੇਤਿਆਂ ਨੂੰ ਸਰਪੰਚ ਬਣਾਉਣ ਲਈ ਰਾਖਵੇਂਕਰਨ ਸਬੰਧੀ ਨਿਯਮਾਂ ਨੂੰ ਛਿੱਕੇ ਟੰਗਿਆ ਹੈ ਇਸੇ ਕਾਰਨ ਸਾਰੀਆਂ ਸੂਚੀਆਂ ਜਾਰੀ ਹੋਣ ਵਿੱਚ ਦੇਰੀ ਹੋਈ ਹੈ। ਮੁਹਾਲੀ ਬਲਾਕ ਅਧੀਨ ਪੈਂਦੇ 73 ਪਿੰਡਾਂ ਦੀ ਸਰਪੰਚੀ ਲਈ ਨਿਰਧਾਰਿਤ ਕੀਤੇ ਰਾਖਵੇਂਕਰਨ ਤਹਿਤ ਪਿੰਡ ਬਾਕਰਪੁਰ, ਬਲਿਆਲੀ, ਬੱਲੋਮਾਜਰਾ, ਬਹਿਲੋਲਪੁਰ, ਗੁਡਾਣਾ, ਜਗਤਪੁਰਾ, ਜੁਝਾਰ ਨਗਰ, ਸਨੇਟਾ, ਤੰਗੌਰੀ ਪਿੰਡਾਂ ਦੀ ਸਰਪੰਚੀ ਐੱਸਸੀ ਵਰਗ ਲਈ ਰਾਖਵੀਂ ਹੈ। ਪਿੰਡ ਬੜੀ, ਚਾਚੂਮਾਜਰਾ, ਚੱਪੜਚਿੜ੍ਹੀ ਖੁਰਦ, ਢੇਲਪੁਰ, ਗਿੱਦੜਪੁਰ, ਲਖਨੌਰ, ਪੱਤੋਂ, ਸਫ਼ੀਪੁਰ, ਸਿਆਊ ਦੀ ਸਰਪੰਚੀ ਐੱਸਸੀ ਮਹਿਲਾਵਾਂ ਲਈ ਰਾਖਵੀਂ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਬਲੌਂਗੀ ਕਲੋਨੀ, ਚੱਪੜਚਿੜ੍ਹੀ ਕਲਾਂ, ਚਿੱਲਾ, ਦਾਊਂ, ਧੀਰਪੁਰ, ਦੈੜੀ, ਗੋਬਿੰਦਗੜ੍ਹ, ਗਰੀਨ ਇਨਕਲੇਵ ਦਾਊਂ, ਹੁਸੈਨਪੁਰ, ਝਾਮਪੁਰ, ਝਿਊਰਹੇੜੀ, ਮਾਣਕਮਾਜਰਾ, ਮਨਾਣਾ, ਮਟਰਾਂ, ਮੌਜਪੁਰ, ਮਿੰਢੇਮਾਜਰਾ, ਮੋਟੇਮਾਜਰਾ, ਨੰਡਿਆਲੀ, ਨਾਨੂਮਾਜਰਾ, ਨਿਊ ਲਾਂਡਰਾਂ, ਪਾਪੜੀ, ਰਾਏਪੁਰ ਖੁਰਦ, ਰੁੜਕਾ, ਸੈਦਪੁਰ, ਸੈਣੀਮਾਜਰਾ (ਪ੍ਰੇਮਗੜ੍ਹ), ਸੰਭਾਲਕੀ, ਸੇਖਨਮਾਜਰਾ ਅਤੇ ਸੁਖਗੜ੍ਹ ਪਿੰਡਾਂ ਦੀ ਸਰਪੰਚੀ ਮਹਿਲਾਵਾਂ ਲਈ ਰਾਖਵੀਂ ਹੈ। ਪਿੰਡ ਅਲੀਪੁਰ, ਬੈਂਰੋਪੁਰ, ਬਲੌਂਗੀ ਕਲੋਨੀ, ਬੜਮਾਜਰਾ ਕਲੋਨੀ, ਬੜਮਾਜਰਾ, ਬਠਲਾਣਾ, ਭਾਗੋਮਾਜਰਾ, ਚਾਉਮਾਜਰਾ, ਧਰਮਗੜ੍ਹ, ਦੁਰਾਲੀ, ਗੀਗੇਮਾਜਰਾ, ਕੈਲੋਂ, ਕੰਬਾਲਾ, ਕੰਬਾਲੀ, ਕੰਡਾਲਾ, ਕੁਰੜਾ, ਕੁਰੜੀ, ਲਾਂਡਰਾਂ, ਮਾਣਕਪੁਰ ਕੱਲਰ, ਮਨੌਲੀ, ਮੌਲੀ ਬੈਦਵਾਣ, ਨੌਗਿਆਰੀ, ਰਾਏਪੁਰ ਕਲਾਂ, ਰਾਏਪੁਰ, ਸ਼ਾਮਪੁਰ, ਤੜੌਲੀ, ਠਸਕਾ ਆਦਿ ਨੂੰ ਜਨਰਲ ਐਲਾਨਿਆ ਗਿਆ ਹੈ।

Advertisement

ਰਾਖਵੇਂਕਰਨ ’ਤੇ ਪਿਆ ਸਿਆਸੀ ਪਰਛਾਵਾਂ

ਰਾਖਵੇਂਕਰਨ ਦੀ ਸੂਚੀ ’ਤੇ ਹੁਕਮਰਾਨ ਧਿਰ ਦਾ ਪਰਛਾਵਾਂ ਨਜ਼ਰ ਆ ਰਿਹਾ ਹੈ। ਪਿੰਡ ਕੁਰੜੀ, ਕੁਰੜਾ, ਮਾਣਕਪੁਰ ਕੱਲਰ, ਨੌਗਿਆਰੀ, ਚਾਉਮਾਜਰਾ, ਸ਼ਾਮਪੁਰ, ਰਾਏਪੁਰ ਕਲਾਂ, ਲਾਂਡਰਾਂ ਆਦਿ ਪਿੰਡ ਪਿਛਲੀ ਵਾਰ ਵੀ ਜਨਰਲ ਸਨ ਤੇ ਇਸ ਵਰ੍ਹੇ ਵੀ ਇਹ ਜਨਰਲ ਹੀ ਰੱਖੇ ਗਏ ਹਨ। ਇਸੇ ਤਰ੍ਹਾਂ ਪਿੰਡ ਚਿੱਲਾ, ਗੋਬਿੰਦਗੜ੍ਹ, ਸੰਭਾਲਕੀ ਆਦਿ ਕਈ ਪਿੰਡ ਪਿਛਲੀਆਂ ਚੋਣਾਂ ਸਮੇਂ ਵੀ ਮਹਿਲਾਵਾਂ ਲਈ ਰਾਖਵੇਂ ਸਨ ਤੇ ਇਸ ਵਾਰ ਵੀ ਰੋਸਟਰ ਅਨੁਸਾਰ ਬਦਲਣ ਦੀ ਥਾਂ ਇਹ ਮਹਿਲਾਵਾਂ ਲਈ ਰਾਖਵੇਂ ਹੀ ਰੱਖੇ ਗਏ ਹਨ।

Advertisement
Advertisement