For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਤੇ ਲਾਹਣ ਬਰਾਮਦ; ਤਿੰਨ ਕਾਬੂ

10:16 AM Apr 13, 2024 IST
ਸ਼ਰਾਬ ਤੇ ਲਾਹਣ ਬਰਾਮਦ  ਤਿੰਨ ਕਾਬੂ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 12 ਅਪਰੈਲ
ਪੁਲੀਸ ਨੇ ਲੋਹੀਆਂ ਖਾਸ ਦੇ ਮੰਡ ਇਲਾਕੇ ’ਚ ਦਰਿਆ ਸਤਲੁਜ ਦੇ ਕਿਨਾਰਿਓਂ ਨਾਜਾਇਜ਼ ਦੇਸੀ ਸ਼ਰਾਬ, ਲਾਹਣ ਅਤੇ ਸ਼ਰਾਬ ਕੱਢਣ ਲਈ ਵਰਤਿਆ ਜਾਣ ਵਾਲੇ ਸਾਮਾਨ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਸ਼ਾਹਕੋਟ ਅਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਲੋਹੀਆਂ ਖਾਸ ਦੇ ਮੁਖੀ ਬਖਸ਼ੀਸ਼ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਪਿੰਡ ਇਸਮਾਈਲਪੁਰ, ਚੱਕ ਬਡਾਲਾ ਅਤੇ ਮੰਢਾਲਾ ਛੰਨਾ ਦੇ ਨਜ਼ਦੀਕ ਦਰਿਆ ਸਤਲੁਜ ਦੇ ਕਿਨਾਰੇ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 36 ਹਜ਼ਾਰ ਐੱਮ.ਐੱਲ ਨਾਜਾਇਜ਼ ਦੇਸੀ ਸ਼ਰਾਬ, 3200 ਲੀਟਰ ਲਾਹਣ, 5 ਡਰੰਮ ਅਤੇ ਵੱਡੀ ਮਾਤਰਾ ਵਿਚ ਸ਼ਰਾਬ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਦੌਰਾਨ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਉਰਫ ਕਾਕਾ, ਹਰਜਿੰਦਰ ਸਿੰਘ ਉਰਫ ਜਿੰਦਰ ਤੇ ਮੁਖਤਿਆਰ ਸਿੰਘ ਨੂੰ ਕਾਬੂ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×