For the best experience, open
https://m.punjabitribuneonline.com
on your mobile browser.
Advertisement

ਸ਼ਰਾਬ ਦੀਆਂ ਫੈਕਟਰੀਆਂ ਨੇ ਲਾਲੜੂ ਵਾਸੀਆਂ ਦੇ ਸਾਹ ਰੋਕੇ

07:26 AM Mar 17, 2024 IST
ਸ਼ਰਾਬ ਦੀਆਂ ਫੈਕਟਰੀਆਂ ਨੇ ਲਾਲੜੂ ਵਾਸੀਆਂ ਦੇ ਸਾਹ ਰੋਕੇ
ਸਮਗੋਲੀ ਵਿੱਚ ਖੁੱਲ੍ਹੇ ’ਚ ਸੁਕਾਇਆ ਜਾ ਰਿਹਾ ਸ਼ਰਾਬ ਫੈਕਟਰੀ ਦਾ ਗਿੱਲਾ ਕੂੜਾ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 16 ਮਾਰਚ
ਇਲਾਕੇ ਵਿੱਚ ਪ੍ਰਦੂਸ਼ਣ ਫੈਲਾਉਣ ਦਾ ਚੱਲ ਰਿਹਾ ਨਾਜਾਇਜ਼ ਧੰਦਾ ਪ੍ਰਸ਼ਾਸਨ ਦੇ ਕਹਿਣ ਦੇ ਬਾਵਜੂਦ ਬੰਦ ਨਹੀਂ ਕੀਤਾ ਜਾ ਰਿਹਾ ਹੈ। ਸਮਗੋਲੀ ਅਤੇ ਖੇੜੀ ਜੱਟਾਂ ਵਿੱਚ ਦਰਜਨਾਂ ਏਕੜ ਜ਼ਮੀਨ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਦਾ ਗਿੱਲਾ ਕੂੜਾ ਖੁੱਲ੍ਹੇ ਵਿੱਚ ਡੰਪ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪੋਲਟਰੀ ਫੀਡ ਤਿਆਰ ਕਰਨ ਦਾ ਗੈਰਕਾਨੂੰਨੀ ਧੰਦਾ ਆਲੇ-ਦੁਆਲੇ ਦੇ ਖੇਤਰ ਵਿੱਚ ਮੱਖੀਆਂ ਦੇ ਨਾਲ-ਨਾਲ ਬਦਬੂ ਅਤੇ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ। ਜਦੋਂ ਐੱਸਡੀਐੱਮ ਨੇ ਨੋਟਿਸ ਜਾਰੀ ਕੀਤਾ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਵਾਬ ਦੇਣ ਦੀ ਖੇਚਲ ਵੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਲੀਕੇਜ ਕਰਨ ਵਾਲੇ ਟਰੱਕਾਂ ’ਚੋਂ ਗਿੱਲਾ ਕੂੜਾ ਕਰਕਟ ਆਉਣ ਕਾਰਨ ਇਲਾਕੇ ਦੀਆਂ ਸੜਕਾਂ ’ਤੇ ਬਦਬੂ ਅਤੇ ਮੱਖੀਆਂ ਫੈਲ ਰਹੀਆਂ ਹਨ। ਇਸ ਇਲਾਕੇ ਦੇ ਆਲੇ-ਦੁਆਲੇ ਦੋ ਵੱਡੇ ਸਕੂਲ ਵੀ ਹਨ, ਜਿਨ੍ਹਾਂ ਦੇ ਬੱਚਿਆਂ ਅਤੇ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਸਮਗੋਲੀ ਵਿੱਚ 50 ਏਕੜ ਤੋਂ ਵੱਧ ਨਿੱਜੀ ਅਤੇ ਸ਼ਾਮਲਾਟ ਜ਼ਮੀਨ ’ਤੇ ਇਹ ਧੰਦਾ ਫੈਲਿਆ ਹੋਇਆ ਹੈ। ਸ਼ਰਾਬ ਫੈਕਟਰੀ ’ਚੋਂ ਗਿੱਲਾ ਕੂੜਾ ਚੁੱਕਣ ਵਾਲੇ ਟਰੱਕ ਇੱਥੇ ਖਾਲੀ ਕਰ ਦਿੱਤੇ ਜਾਂਦੇ ਹਨ, ਜਦੋਂਕਿ ਪੌਲੀਥੀਨ ’ਤੇ ਪਈ ਦਰਜਨਾਂ ਏਕੜ ਗਿੱਲੀ ਫੀਡ ਨੂੰ ਖੁੱਲ੍ਹੇ ਅਸਮਾਨ ਹੇਠ ਧੁੱਪ ਵਿੱਚ ਸੁਕਾਇਆ ਜਾ ਰਿਹਾ ਹੈ। ਉਕਤ ਕਾਰੋਬਾਰ ਕਰਨ ਵਾਲਿਆਂ ਨੂੰ ਲੋਕ ਆਪਣੀ ਬੰਜਰ ਜ਼ਮੀਨ ਕੁਝ ਰੁਪਏ ’ਚ ਠੇਕੇ ’ਤੇ ਦੇ ਰਹੇ ਹਨ।

Advertisement

ਨਾਜਾਇਜ਼ ਕਾਰੋਬਾਰ ਬੰਦ ਨਾ ਕੀਤਾ ਤਾਂ ਕਾਰਵਾਈ ਕਰਾਂਗੇ: ਐੱਸਡੀਐੱਮ

ਐੱਸਡੀਐੱਮ ਡੇਰਾਬਸੀ ਡਾ. ਹਿਮਾਂਸ਼ੂ ਗੁਪਤਾ ਨੇ ਸਮਗੋਲੀ ਖੇਤਰ ਵਿੱਚ ਸ਼ਰਾਬ ਫੈਕਟਰੀਆਂ ਦੇ ਗਿੱਲੇ ਕੂੜੇ ਕਾਰਨ ਪੈਦਾ ਹੋਈ ਸਮੱਸਿਆ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਦੇ ਨਾਲ-ਨਾਲ ਧਾਰਾ 133 (1) (ਬੀ) ਤਹਿਤ 26 ਦਸੰਬਰ ਤੱਕ ਰਿਪੋਰਟ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਇਸ ਗੈਰਕਾਨੂੰਨੀ ਧੰਦੇ ’ਤੇ ਰੋਕ ਲਗਾ ਦਿੱਤੀ ਗਈ ਪਰ ਇਹ ਧੰਦਾ ਬੰਦ ਨਹੀਂ ਹੋਇਆ। ਐੱਸਡੀਐੱਮ ਗੁਪਤਾ ਨੇ ਕਿਹਾ ਕਿ ਕਾਰਨ ਦੱਸੋ ਨੋਟਿਸ ਦਾ ਜਵਾਬ 14 ਮਾਰਚ ਨੂੰ ਦਿੱਤਾ ਜਾਣਾ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਜੇਕਰ ਨਾਜਾਇਜ਼ ਕਾਰੋਬਾਰ ਬੰਦ ਨਾ ਕੀਤਾ ਗਿਆ ਤਾਂ ਉਹ ਬੋਰਡ ਸਮੇਤ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ।

ਟਰੱਕਾਂ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ ਕਾਰਵਾਈ: ਐਕਸੀਅਨ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਗੁਰਸ਼ਰਨ ਦਾਸ ਗਰਗ ਨੇ ਕਿਹਾ ਕਿ ਉਹ ਸਖ਼ਤ ਕਾਰਵਾਈ ਕਰਨ ਜਾ ਰਹੇ ਹਨ। ਗਿੱਲਾ ਕੂੜਾ ਲਿਆਉਣ ਵਾਲੇ ਟਰੱਕਾਂ ਨੂੰ ਰੋਕਣ ਲਈ ਪੁਲੀਸ ਦਾ ਵੀ ਸਹਿਯੋਗ ਲਿਆ ਜਾਵੇਗਾ। ਐੱਸਡੀਓ ਰਵਦੀਪ ਸਿੰਘ ਨੇ ਦੱਸਿਆ ਕਿ ਫੈਕਟਰੀ ਦਾ ਗਿੱਲਾ ਕੂੜਾ ਡੰਪ ਕਰਨ ਵਾਲੀ ਪਟਿਆਲਾ ਡਿਸਟਿਲਰੀ ਅਤੇ ਰਾਜਪੁਰਾ ਦੀ ਐਨਵੀ ਡਿਸਟਿਲਰੀ ਨੂੰ ਸਪਲਾਈ ਬੰਦ ਕਰਨ ਅਤੇ ਟਰੱਕਾਂ ਨੂੰ ਜੁਰਮਾਨਾ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

Advertisement
Author Image

sanam grng

View all posts

Advertisement
Advertisement
×