ਸ਼ਰਾਬ ਮਾਮਲਾ: ਕੌਂਸਲ ਪ੍ਰਧਾਨ ਨੂੰ ਮਿਲੀ ਅੰਤ੍ਰਿਮ ਜ਼ਮਾਨਤ
07:12 AM Jul 19, 2023 IST
ਸਮਾਣਾ (ਪੱਤਰ ਪ੍ਰੇਰਕ): ਸ਼ਰਾਬ ਦੇ 2019 ਲੋਕ ਸਭਾ ਚੋਣਾਂ ਵੇਲੇ ਦੇ ਕਥਿਤ ਮਾਮਲੇ ’ਚ ਐਡੀਸ਼ਨਲ ਸੈਸ਼ਨ ਜੱਜ ਮੁਨੀਸ਼ ਅਰੋੜਾ ਦੀ ਅਦਾਲਤ ਨੇ ਅਸ਼ਵਨੀ ਗੁਪਤਾ ਵਾਸੀ ਸਮਾਣਾ ਪ੍ਰਧਾਨ ਨਗਰ ਕੌਂਸਲ ਵੱਲੋੋਂ ਸੀਨੀਅਰ ਵਕੀਲ ਸੁਮੇਸ਼ ਜੈਨ ਅਤੇ ਨਵੀਨ ਤ੍ਰੈਹਣ ਰਾਹੀਂ ਪਾਈ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅਰਜ਼ੀ ਮੰਨਜ਼ੂਰ ਕਰ ਲਈ ਹੈ। ਪੁਲੀਸ ਨੇ ਇਸ ਸਬੰਧ ਵਿੱਚ ਸਾਲ 2019 ਵਿੱਚ ਸੁਭਾਸ਼ ਚੰਦ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸੁਭਾਸ਼ ਚੰਦ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿਛ ਕੀਤੀ ਸੀ। ਉਸ ਦੌਰਾਨ ਅਸ਼ਵਨੀ ਗੁਪਤਾ ਦਾ ਨਾਮ ਸਾਹਮਣੇ ਆਉਣ ’ਤੇ ਉਨ੍ਹਾਂ ਨੇ ਅੰਤਿਮ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਪੁਲੀਸ ਨੇ 52 ਪੇਟੀਆਂ ਦੇ ਕਰੀਬ ਅੰਗਰੇਜ਼ੀ ਸ਼ਰਾਬ, 135 ਪੇਟੀਆਂ ਦੇ ਕਰੀਬ ਦੇਸੀ ਸ਼ਰਾਬ ਅਤੇ ਕੁੱਝ ਸ਼ਰਾਬ ਦੀਆਂ ਹੋਰ ਬੋਤਲਾਂ ਸੈਲਰ ਦੇ ਗੋਦਾਮ ਵਿੱਚੋਂ ਬਰਾਮਦ ਕੀਤੀਆਂ ਸਨ।
Advertisement
Advertisement