ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਇਨਜ਼ ਕਲੱਬ ਨੇ ਮੈਡੀਕਲ ਕੈਂਪ ਲਾਇਆ

10:01 AM Sep 25, 2024 IST
ਕੈਂਪ ’ਚ ਸ਼ਿਰਕਤ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 24 ਸਤੰਬਰ
ਲਾਇਨਜ਼ ਕਲੱਬ ਰਾਜਪੁਰਾ ਵੱਲੋਂ ਮਰਹੂਮ ਬਨਵਾਰੀ ਲਾਲ ਦੀ ਯਾਦ ਵਿੱਚ ਲਾਇਨਜ਼ ਭਵਨ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿਚ ਵਿਧਾਇਕਾ ਨੀਨਾ ਮਿੱਤਲ ਮੁੱਖ ਮਹਿਮਾਨ ਵਜੋਂ ਅਤੇ ਸਮਾਜ ਸੇਵੀ ਅਜੇ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਵਿੱਚ ਗਿਆਨ ਸਾਗਰ ਹਸਪਤਾਲ ਤੋਂ ਦੰਦਾਂ, ਹੱਡੀਆਂ, ਸ਼ੂਗਰ ਤੇ ਮਹਿਲਾ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਲਾਇਨਜ਼ ਕਲੱਬ ਦੀ ਤਰਫ਼ੋਂ ਮੁਫ਼ਤ ਦਵਾਈਆਂ ਅਤੇ ਟੈੱਸਟ ਮੁਫ਼ਤ ਕੀਤੇ ਗਏ। ਇਸ ਦੌਰਾਨ ਕਲੱਬ ਵੱਲੋਂ ਡਾਕਟਰਾਂ ਦੀ ਟੀਮ ਅਤੇ ਵਿਧਾਇਕਾ ਨੀਨਾ ਮਿੱਤਲ ਤੇ ਅਜੇ ਮਿੱਤਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਬੈਦਵਾਨ, ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਪਹੂਜਾ ਤੇ ਵਪਾਰ ਮੰਡਲ ਦੇ ਚੇਅਰਮੈਨ ਯਸ਼ ਸਿੰਧੀ ਗਗਨ ਖੁਰਾਣਾ ਸ਼ੰਟੀ ਆਦਿ ਹਾਜ਼ਰ ਸਨ।

Advertisement

ਮੈਡੀਕਲ ਕੈਂਪ ਵਿੱਚ 203 ਮਰੀਜ਼ਾਂ ਦੀ ਜਾਂਚ

ਲਹਿਰਾਗਾਗਾ:

ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਲਹਿਰਾਗਾਗਾ ਅਤੇ ਜੈ ਸ੍ਰੀ ਮਹਾਂਕਾਲੀ ਮੰਦਰ ਕਮੇਟੀ ਵੱਲੋਂ ਕਾਲੀ ਮਾਤਾ ਮੰਦਰ ਵਿਚ ਮਰਹੂਮ ਪਰਵੀਨ ਰਾਣੀ ਨੂੰ ਸਮਰਪਿਤ ਮੈਗਾ ਚੈਰੀਟੇਬਲ ਮੈਡੀਕਲ ਕੈਂਪ ਲਗਾਇਆ। ਕੈਂਪ ਵਿੱਚ ਡਾਕਟਰ ਰਾਹੁਲ ਗੁਪਤਾ ਤੇ ਡਾਕਟਰ ਰਮਨਵੀਰ ਕੌਰ ਬੋਪਾਰਾਏ ਨੇ 203 ਮਰੀਜ਼ਾਂ ਦੀ ਜਾਂਚ ਕੀਤੀ। -ਪੱਤਰ ਪ੍ਰੇਰਕ

Advertisement

Advertisement