ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼ ਦੇ ਕਾਨਹਾ ਰਾਸ਼ਟਰੀ ਪਾਰਕ ਵਿੱਚ ਸ਼ੇਰਨੀ ਮ੍ਰਿਤਕ ਮਿਲਣ

01:11 PM May 28, 2025 IST
featuredImage featuredImage

ਮੰਡਲਾ (ਮੱਧ ਪ੍ਰਦੇਸ਼), 28 ਮਈ

Advertisement

ਮੱਧ ਪ੍ਰਦੇਸ਼ ਦੇ ਕਾਨਹਾ ਰਾਸ਼ਟਰੀ ਪਾਰਕ ਵਿੱਚ ਇੱਕ ਪਹਾੜੀ ’ਤੇ ਦੋ ਚੱਟਾਨਾਂ ਵਿਚਕਾਰਲੀ ਥਾਂ ਵਿਚ ਫਸਣ ਤੋਂ ਬਾਅਦ ਇੱਕ ਸ਼ੇਰਨੀ ਦੀ ਮੌਤ ਹੋ ਗਈ। ਫੀਲਡ ਡਾਇਰੈਕਟਰ ਰਵਿੰਦਰ ਮਣੀ ਤ੍ਰਿਪਾਠੀ ਨੇ ਕਿਹਾ ਕਿ 8 ਤੋਂ 10 ਸਾਲ ਦੀ ਉਮਰ ਵਰਗ ਦਾ ਇਹ ਜਾਨਵਰ ਮੰਗਲਵਾਰ ਨੂੰ ਕਾਨਹਾ ਜੰਗਲਾਤ ਰੇਂਜ ਵਿੱਚ ਮੁੰਡੀ ਦਾਦਰ ਬੀਟ ਦੇ ਹੇਠਾਂ ਮਰਿਆ ਹੋਇਆ ਮਿਲਿਆ। ਉਨ੍ਹਾਂ ਕਿਹਾ ਕਿ ਮੌਕੇ ਦੇ ਨਿਰੀਖਣ ਦੌਰਾਨ ਪਤਾ ਲੱਗਾ ਕਿ ਸ਼ੇਰਨੀ ਦੋ ਵੱਡੀਆਂ ਚੱਟਾਨਾਂ ਵਿਚਕਾਰ ਬੁਰੀ ਤਰ੍ਹਾਂ ਫਸੀ ਹੋਈ ਸੀ। ਅਧਿਕਾਰੀ ਨੇ ਕਿਹਾ ਕਿ ਘਟਨਾ ਸਥਾਨ ਅਤੇ ਆਲੇ ਦੁਆਲੇ ਦੀ ਡੌਗ ਸਕੁਐਡ ਦੀ ਮਦਦ ਨਾਲ ਜਾਂਚ ਕੀਤੀ ਗਈ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤਰ ਨੂੰ ਸੁਰੱਖਿਅਤ ਕਰ ਲਿਆ ਗਿਆ।

ਬਹੁਤ ਕੋਸ਼ਿਸ਼ਾਂ ਤੋਂ ਬਾਅਦ ਲਾਸ਼ ਨੂੰ ਮੌਕੇ ਤੋਂ ਕੱਢਿਆ ਗਿਆ ਅਤੇ ਬਾਅਦ ਵਿੱਚ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਸ਼ੇਰਨੀ ਦੇ ਸਰੀਰ ਦੇ ਅੰਗ ਠੀਕ ਪਾਏ ਗਏ। ਅਧਿਕਾਰੀ ਨੇ ਕਿਹਾ ਕਿ ਪ੍ਰੋਟੋਕੋਲ ਦੇ ਅਨੁਸਾਰ ਲਾਸ਼ ਦੇ ਨਮੂਨੇ ਫੋਰੈਂਸਿਕ ਜਾਂਚ ਲਈ ਲਏ ਗਏ ਸਨ। ਮੱਧ ਪ੍ਰਦੇਸ਼ ਵਿੱਚ ਕਈ ਟਾਈਗਰ ਰਿਜ਼ਰਵ ਹਨ, ਜਿਨ੍ਹਾਂ ਵਿੱਚ ਕਾਨਹਾ, ਬੰਧਵਗੜ੍ਹ, ਪੇਂਚ, ਸਤਪੁਰਾ ਅਤੇ ਪੰਨਾ ਸ਼ਾਮਲ ਹਨ। -ਪੀਟੀਆਈ

Advertisement

Advertisement