‘ਆਧਾਰ’ ਨੂੰ ਵੋਟਰ ਆਈਡੀ ਨਾਲ ਜੋੜਨਾ ‘ਆਪਸ਼ਨਲ’: ਚੋਣ ਕਮਿਸ਼ਨ
07:29 AM Sep 22, 2023 IST
ਨਵੀਂ ਦਿੱਲੀ, 21 ਸਤੰਬਰ
ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ‘ਆਧਾਰ’ ਨੂੰ ਵੋਟਰ ਸੂਚੀ ਨਾਲ ਜੋੜਨਾ ‘ਆਪਸ਼ਨਲ’ ਹੈ ਤੇ ਇਸ ਲਈ ਸਬੰਧਤ ਫਾਰਮ ਵਿੱਚ ਲੋੜੀਂਦੇ ਬਦਲਾਅ ਕੀਤੇ ਜਾਣਗੇ। ਕਮਿਸ਼ਨ ਨੇ ਕਿਹਾ ਕਿ ਉਹ ਚੋਣ ਸੂਚੀ ਵਿੱਚ ਨਵੇਂ ਵੋਟਰਾਂ ਦਾ ਨਾਮ ਸ਼ਾਮਲ ਕਰਨ ਤੇ ਪੁਰਾਣੇ ਰਿਕਾਰਡ ਦੀ ਦਰੁਸਤੀ ਨਾਲ ਸਬੰਧਤ ਆਪਣੇ ਫਾਰਮਾਂ ’ਤੇ ‘ਸਪਸ਼ਟੀਕਰਨ ਵਾਲੇ’ ਬਦਲਾਅ ਕਰੇਗਾ। ਕਮਿਸ਼ਨ ਨੇ ਕਿਹਾ ਕਿ ਬਦਲਾਅ ਕਰਨ ਮੌਕੇ ਇਹ ਗੱਲ ਜ਼ਿਹਨ ਵਿੱਚ ਰੱਖੀ ਜਾਵੇਗੀ ਕਿ ਵੋਟਰ ਆਈਡੀ ਕਾਰਡਾਂ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਨਹੀਂ ਬਲਕਿ ‘ਵਿਕਲਪਕ’ ਹੈ। ਚੋਣ ਕਮਿਸ਼ਨ ਨੇ ਚੋਣ ਸੂਚੀਆਂ ਵਿੱਚੋਂ ਡੁਪਲੀਕੇਟ ਐਂਟਰੀਜ਼ ਨੂੰ ਕੱਢਣ ਲਈ ਇਸ ਨੂੰ ਆਧਾਰ ਨਾਲ ਜੋੜਨ ਦਾ ਨਵਾਂ ਨੇਮ ਲਿਆਂਦਾ ਸੀ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਚੋਣ ਕਮਿਸ਼ਨ ਨੇ ਦਾਅਵੇ ਦਾ ਨੋਟਿਸ ਲੈਂਦਿਆਂ ਜਨਹਿਤ ਪਟੀਸ਼ਨ ਖਾਰਜ ਕਰ ਦਿੱਤੀ। -ਪੀਟੀਆਈ
Advertisement
Advertisement