ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਛਲੇ ਸਾਲ ਵਾਂਗ ਨਵਾਂ ਵਰ੍ਹਾ ਵੀ ਮੇਰੇ ਲਈ ਸ਼ਾਨਦਾਰ ਹੋਵੇਗਾ: ਕਾਜੋਲ

06:38 AM Dec 31, 2024 IST

ਮੁੰਬਈ:

Advertisement

ਬੌਲੀਵੁੱਡ ਅਦਾਕਾਰਾ ਕਾਜੋਲ ਨੇ ਕਿਹਾ ਕਿ ਪਿਛਲਾ ਸਾਲ ਉਸ ਲਈ ਬਹੁਤ ਸ਼ਾਨਦਾਰ ਸੀ ਅਤੇ ਆਉਣ ਵਾਲਾ ਵਰ੍ਹਾ ਵੀ ਉਸ ਵਾਸਤੇ ਚੰਗਾ ਹੋਵੇਗਾ। ਉਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਅਦਾਕਾਰਾ ਨੇ ਸਾੜੀ ਪਹਿਨੀ ਹੋਈ ਹੈ ਅਤੇ ਗਹਿਣੇ ਪਾਏ ਹੋਏ ਹਨ। ਇਨ੍ਹਾਂ ਫੋਟੋਆਂ ਨਾਲ ਉਸ ਨੇ ਕੈਪਸ਼ਨ ਲਿਖੀ ਹੈ ਕਿ ਪਿਛਲਾ ਸਾਲ ਉਸ ਲਈ ਬਹੁਤ ਵਧੀਆ ਰਿਹਾ ਹੈ ਅਤੇ ਅਗਲਾ ਸਾਲ ਵੀ ਉਸ ਲਈ ਖ਼ੁਸ਼ੀਆਂ ਭਰਿਆ ਹੋਵੇਗਾ। ਇਸ ਤੋਂ ਪਹਿਲਾਂ ਅਦਾਕਾਰਾ ਨੇ ਇੱਕ ਸੈਲਫੀ ਸਾਂਝੀ ਕੀਤੀ ਸੀ। ਹਾਲ ਹੀ ਵਿੱਚ ਕਾਜੋਲ ਨੇ ਸ਼ਾਹਰੁਖ਼ ਖਾਨ ਨਾਲ ਫਿਲਮ ‘ਦਿਲਵਾਲੇ’ ਦੇ ਸੈੱਟ ’ਤੇ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਫੋਟੋਆਂ ਵਿੱਚ ਉਹ ਸ਼ਾਹਰੁਖ਼ ਖਾਨ ਅਤੇ ਹੋਰਾਂ ਨਾਲ ਨਜ਼ਰ ਆ ਰਹੀ ਹੈ। ਇਸ ਨਾਲ ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਉਹ ਬਹੁਤ ਵਧੀਆ ਸਮਾਂ ਸੀ। ਇੱਕ ਫੋਟੋ ਵਿੱਚ ਕਾਜੋਲ ਅਤੇ ਸ਼ਾਹਰੁਖ਼ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਇਨ੍ਹਾਂ ਫੋਟੋਆਂ ਨੂੰ ਸ਼ਾਹਰੁਖ਼ ਨੂੰ ਵੀ ਟੈਗ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਉਹ ਫੋਟੋ ਵੀ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਫਿਲਮ ਦੀ ਬਾਕੀ ਟੀਮ ਨਾਲ ਖੜ੍ਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ, ਸ਼ਸ਼ਾਂਕ ਚਤੁਰਵੇਦੀ ਦੀ ਫਿਲਮ ‘ਦੋ ਪੱਤੀ’ ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਕ੍ਰਿਤੀ ਸੈਨਨ ਅਤੇ ਟੀਵੀ ਅਦਾਕਾਰ ਸ਼ਹੀਰ ਸ਼ੇਖ ਵੀ ਸ਼ਾਮਲ ਸਨ। -ਆਈਏਐੱਨਐੱਸ

Advertisement
Advertisement