For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫ਼ਬਾਰੀ

12:35 PM Jan 18, 2024 IST
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫ਼ਬਾਰੀ
Advertisement

ਸ਼ਿਮਲਾ, 18 ਜਨਵਰੀ
ਸ਼ਿਮਲਾ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਬਰਫਬਾਰੀ ਹੋਈ, ਜਿਸ ਨਾਲ ਹਿਮਾਚਲ ਪ੍ਰਦੇਸ਼ ਵਿੱਚ ਸੀਤ ਲਹਿਰ ਤੇਜ਼ ਹੋ ਗਈ ਹੈ। ਉੱਪਰੀ ਸ਼ਿਮਲਾ ਖੇਤਰ ਦੇ ਨਰਕੰਡਾ ਅਤੇ ਖਦਰਾਲਾ ਵਿੱਚ ਬੁੱਧਵਾਰ ਰਾਤ ਨੂੰ 5 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਸੰਘਣੀ ਧੁੰਦ ਨੇ ਮੰਡੀ, ਸੁੰਦਰਨਗਰ ਅਤੇ ਨਾਲਾਗੜ੍ਹ ਨੂੰ ਘੇਰ ਲਿਆ। ਸਵੇਰ ਦੇ ਸਮੇਂ ਆਵਾਜਾਈ ਵਿੱਚ ਵਿਘਨ ਪਿਆ। ਸੁਮਦੋ ਅਤੇ ਕਲਪਾ 'ਚ ਘੱਟੋ-ਘੱਟ ਤਾਪਮਾਨ ਮਨਫੀ 5.8 ਅਤੇ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਨਾਰਕੰਡਾ, ਮਨਾਲੀ, ਭੁੰਤਰ, ਮੰਡੀ ਅਤੇ ਸੁੰਦਰਨਗਰ 'ਚ ਤਾਪਮਾਨ ਕ੍ਰਮਵਾਰ ਮਨਫੀ 1.2, 0.2, 0.4, 1.1 ਅਤੇ 1.3 ਡਿਗਰੀ ਦਰਜ ਕੀਤਾ ਗਿਆ। ਸੋਲਨ ਅਤੇ ਊਨਾ ਵਿੱਚ ਰਾਤ ਦਾ ਤਾਪਮਾਨ 2.2 ਡਿਗਰੀ ਅਤੇ ਸ਼ਿਮਲਾ ਵਿੱਚ 3.1 ਡਿਗਰੀ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਨੇ 19 ਜਨਵਰੀ ਨੂੰ ਨੀਵੀਆਂ ਪਹਾੜੀਆਂ ਵਿੱਚ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਜਨਵਰੀ ਮਹੀਨੇ ਵਿੱਚ ਹੁਣ ਤੱਕ ਸਾਰੇ 12 ਜ਼ਿਲ੍ਹਿਆਂ ਵਿੱਚ ਮੀਂਹ ਦੀ ਕਮੀ 100 ਫੀਸਦੀ ਰਹੀ ਹੈ ਕਿਸਾਨ ਅਤੇ ਸੇਬ ਉਤਪਾਦਕ ਚਿੰਤਤ ਹਨ ਕਿਉਂਕਿ ਲੰਬੇ ਸਮੇਂ ਤੱਕ ਸੁੱਕੀ ਰੁੱਤ ਨਵੰਬਰ ਅਤੇ ਦਸੰਬਰ ਦੇ ਸ਼ੁਰੂ ਵਿੱਚ ਬੀਜੀਆਂ ਜਾਣ ਵਾਲੀਆਂ ਹਾੜੀ ਦੀਆਂ ਫਸਲਾਂ ਲਈ ਬਹੁਤ ਨੁਕਸਾਨਦੇਹ ਹੈ।

Advertisement

Advertisement
Advertisement
Author Image

Advertisement