ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੂਰੀ ਮੰਡੀ ’ਚ ਲਿਫਟਿੰਗ ਦਾ ਕੰਮ ਸ਼ੁਰੂ

07:44 AM Oct 21, 2024 IST
ਧੂਰੀ ਦੇ ਖ਼ਰੀਦ ਕੇਂਦਰ ’ਚ ਬੋਰੀਆਂ ਦੀ ਚੁਕਾਈ ਕਰਦੇ ਹੋਏ ਮਜ਼ਦੂਰ।

ਬੀਰਬਲ ਰਿਸ਼ੀ
ਧੂਰੀ, 20 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੀ ਵੱਡੀ ਮੰਡੀ ਧੂਰੀ ਵਿੱਚ ਅੱਧੀ ਦਰਜਨ ਤੋਂ ਵੱਧ ਸ਼ੈਲਰ ਮਾਲਕਾਂ ਵੱਲੋਂ ਕਿਸਾਨੀ ਹਿੱਤਾਂ ਦੇ ਮੱਦੇਨਜ਼ਰ ਹੱਠ ਤਿਆਗਣ ਮਗਰੋਂ ਲਿਫਟਿੰਗ ਦਾ ਕੰਮ ਸ਼ੁਰੂ ਹੋਣ ਨਾਲ ਝੋਨਾ ਲੈ ਕੇ ਮੰਡੀ ਵਿੱਚ ਆਏ ਕਿਸਾਨਾਂ, ਮੰਡੀ ਮਜ਼ਦੂਰਾਂ ਅਤੇ ਆੜ੍ਹਤੀਆਂ ਨੇ ਰਾਹਤ ਮਹਿਸੂਸ ਕੀਤੀ ਹੈ। ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਨੇ ਧੂਰੀ ਮੰਡੀ ਵਿੱਚ ਲਿਫ਼ਟਿੰਗ ਦਾ ਕੰਮ ਸ਼ੁਰੂ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੰਡੀ ਵਿੱਚ 2.27 ਲੱਖ ਥੈਲਾ ਤੁਲਿਆ ਹੈ। ਕਾਮਰੇਡ ਸਮਰਾ ਨੇ ਲਿਫਟਿੰਗ ਮਾਮਲੇ ਵਿੱਚ ਵੇਅਰਹਾਊਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਲਿਫਟਿੰਗ ‘ਚ ਤੇਜੀ ਲਿਆਉਣ ਲਈ ਕਿਹਾ। ਸੂਤਰਾਂ ਅਨੁਸਾਰ ਤਕਰੀਬਨ 10 ਕੁ ਸ਼ੈਲਰਾਂ ਵਾਲਿਆਂ ਨੇ ਕਿਸਾਨੀ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਝੋਨਾ ਲਗਵਾਉਣਾ ਸ਼ੁਰੂ ਕੀਤਾ ਹੈ। ਸ਼ੈਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਜਿੰਦਲ ਨੇ ਸੰਪਰਕ ਕਰਨ ’ਤੇ ਸਪੱਸ਼ਟ ਕੀਤਾ ਮਹਿਜ਼ ਅੱਠ ਦਸ ਮਾਲਕਾਂ ਨੇ ਸ਼ੈਲਰਾਂ ਵਿੱਚ ਝੋਨਾ ਲਗਵਾਉਣਾ ਸ਼ੁਰੂ ਕੀਤਾ ਹੈ ਪਰ 90 ਫ਼ੀਸਦੀ ਸ਼ੈਲਰ ਜਗ੍ਹਾ ਨਾ ਹੋਣ ਕਾਰਨ ਝੋਨਾ ਚੁੱਕਣ ਤੋਂ ਸਪੱਸ਼ਟ ਜਵਾਬ ਦੇ ਚੁੱਕੇ ਹਨ।

Advertisement

Advertisement