ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਟੀ ਬਿਊਟੀਫੁੱਲ ’ਚ ਲੀਹ ’ਤੇ ਆਉਣ ਲੱਗੀ ਜ਼ਿੰਦਗੀ

08:54 AM Jul 15, 2023 IST
ਚੰਡੀਗਡ਼੍ਹ ਦੇ ਸੈਕਟਰ 26 ਤੋਂ ਸ਼ਾਸਤਰੀ ਨਗਰ ਵੱਲ ਜਾਂਦੇ ਕਾਜ਼ਵੇਅ ਤੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਪ੍ਰਦੀਪ ਤਿਵਾਡ਼ੀ

ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਪਿਛਲੇ ਦਨਿੀਂ ਕਈ ਘੰਟਿਆਂ ਤੱਕ ਲਗਾਤਾਰ ਪਏ ਮੀਂਹ ਦੀ ਮਾਰ ਝੱਲਣ ਮਗਰੋਂ ਸਿਟੀ ਬਿਊੁਟੀਫੁੱਲ ਵਿੱਚ ਜ਼ਿੰਦਗੀ ਮੁੜ ਲੀਹ ’ਤੇ ਆਉਣ ਲੱਗੀ ਹੈ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ ਅਤੇ ਬਾਕੀਆਂ ਦਾ ਕੰਮ ਜਾਰੀ ਹੈ। ਇਸੇ ਤਰ੍ਹਾਂ ਮੀਂਹ ਕਾਰਨ ਟੁੱਟੇ ਪੁਲਾਂ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਸ਼ਹਿਰ ਵਿੱਚ ਬਿਜਲੀ, ਪਾਣੀ ਅਤੇ ਆਵਾਜਾਈ ਬਹਾਲ ਹੋਣ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਪਾਣੀ ਭਰਨ ਕਾਰਨ ਕਈ ਇਲਾਕਿਆਂ ਵਿੱਚ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਫੌਗਿੰਗ ਸਮੇਤ ਹੋਰ ਦਵਾਈਆਂ ਛਿੜਕਾਅ ਕਰਨਾ ਸ਼ੁਰੂ ਕਰ ਦਿੱਤਾ ਹੈ।
ਹਾਲਾਂਕਿ ਅੱਜ ਤੜਕੇ ਸੁਖ਼ਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਅਧਿਕਾਰੀਆਂ ਦੇ ਸਾਹ ਸੂਤੇ ਗਏ ਸਨ। ਅੱਜ ਤੜਕੇ ਕਰੀਬ 1:30 ਵਜੇ ਸੁਖ਼ਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਕਾਰਨ ਇੱਕ ਫਲੱਡ ਗੇਟ ਖੋਲ੍ਹਣਾ ਪਿਆ ਅਤੇ ਬਾਅਦ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਆਉਣ ’ਤੇ ਇਸ ਗੇਟ ਨੂੰ ਸਵੇਰੇ ਕਰੀਬ 9:30 ਵਜੇ ਬੰਦ ਕਰ ਦਿੱਤਾ ਗਿਆ।
ਇਸ ਦੌਰਾਨ ਪਿਛਲੇ ਪੰਜ ਦਨਿਾਂ ਤੋਂ ਬੰਦ ਪਏ ਸ਼ਾਸਤਰੀ ਨਗਰ, ਬਾਪੂ ਧਾਮ ਪੁਲ, ਜੋ ਪੰਚਕੂਲ ਅਤੇ ਮਨੀਮਾਜਰਾ ਨੂੰ ਜੋੜਨ ਲਈ ਬਦਲਵਾਂ ਰੂਟ ਸੀ, ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ। ਪੁਲ ’ਤੇ ਆਵਾਜਾਈ ਬਹਾਲ ਹੋਣ ਮਗਰੋਂ ਵੱਡੀ ਗਿਣਤੀ ਵਾਹਨ ਇਸ ਰਸਤਿਓਂ ਲੰਘਦੇ ਦੇਖੇ ਗਏ। ਇਸੇ ਤਰ੍ਹਾਂ ਰਾਜੀਵ ਵਿਹਾਰ ਰੇਲਵੇ ਅੰਡਰਪਾਸ, ਜੋ ਪੰਚਕੂਲਾ ਅਤੇ ਬਲਟਾਣਾ ਨੂੰ ਚੰਡੀਗੜ੍ਹ ਨਾਲ ਜੋੜਦਾ ਹੈ, ਨੂੰ ਵੀਰਵਾਰ ਸ਼ਾਮ ਵੇਲੇ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ।
ਇਸੇ ਤਰ੍ਹਾਂ ਸੁਖਨਾ ਚੋਅ ਤੋਂ ਲੰਘਦੇ ਕਿਸ਼ਨਗੜ੍ਹ ਪੁਲ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪ੍ਰਸ਼ਾਸਨ ਨੇ ਚੰਡੀਗੜ੍ਹ ਵਾਸੀਆਂ ਨੂੰ ਸੰਭਾਵਿਤ ਡੇਂਗੂ, ਮਲੇਰੀਆ ਅਤੇ ਪੇਚਿਸ਼ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਅਗਾਊਂ ਬਚਾਅ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ।

Advertisement

 

ਸੁਖਨਾ ’ਚ ਪਾਣੀ ਦਾ ਪੱਧਰ ਵਧਣ ’ਤੇ ਕੁਝ ਸਮੇਂ ਲਈ ਖੋਲ੍ਹਿਆ ਫਲੱਡ ਗੇਟ
ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਅੱਜ ਤੜਕੇ ਕਰੀਬ ਡੇਢ ਵਜੇ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ, ਜਿਸ ਕਾਰਨ ਸੁਖਨਾ ਚੋਅ ਦੇ ਨੇੜੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਪਾਣੀ ਦਾ ਪੱਧਰ ਵਘਣ ਕਾਰਨ ਝੀਲ ਦਾ ਇੱਕ ਫਲੱਡ ਗੇਟ ਸਵੇਰੇ 1:30 ਵਜੇ ਖੋਲ੍ਹਿਆ ਗਿਆ, ਜਿਸ ਨੂੰ 9:30 ’ਤੇ ਬੰਦ ਕਰ ਦਿੱਤਾ ਗਿਆ। ਚੰਡੀਗੜ੍ਹ ਪੁਲੀਸ ਨੇ ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ, ਮੱਖਣ ਮਾਜਰਾ, ਪਿੰਡ ਕਿਸ਼ਨਗੜ੍ਹ ਵਿੱਚ ਸੁਖਨਾ ਦੇ ਪੁਲ ਦੇ ਨੇੜੇ ਸੜਕ ਨੂੰ ਬੰਦ ਰੱਖਿਆ ਅਤੇ ਪਾਣੀ ਦਾ ਪੱਧਰ ਘਟਣ ਤੱਕ ਇਹ ਮਾਰਗ ਬੰਦ ਰੱਖੇ ਗਏ। ਚੰਡੀਗੜ੍ਹ ਨਾਲ ਲੱਗਦੀਆਂ ਸ਼ਿਵਾਲਿਕ ਪਹਾੜੀਆਂ ਤੋਂ ਹੋਈ ਭਾਰੀ ਬਾਰਿਸ਼ ਕਾਰਨ ਅੱਜ ਸਵੇਰੇ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ ਗਿਆ। ਪੁਲੀਸ ਨੇ ਅਹਿਤਿਆਤ ਵਜੋਂ ਸ਼ਾਸਤਰੀ ਨਗਰ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕਿਸ਼ਨਗੜ੍ਹ ਸਮੇਤ ਭਗਵਾਨਪੁਰਾ ਇਲਾਕੇ ਦੇ ਲੋਕਾਂ ਨੂੰ ਸਾਇਰਨ ਵਜਾ ਕੇ ਫਲੱਡ ਗੇਟ ਖੋਲ੍ਹਣ ਦੀ ਸੂਚਨਾ ਦਿੱਤੀ ਗਈ। ਵੀਰਵਾਰ ਸਵੇਰੇ ਸ਼ਹਿਰ ਵਿੱਚ ਹਲਕੀ ਬਾਰਿਸ਼ ਅਤੇ ਪਹਾੜਾਂ ’ਚ ਪਏ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਵਧ ਗਿਆ ਸੀ। ਦੁਪਹਿਰ ਬਾਅਦ ਪਾਣੀ 1162.30 ਫੁੱਟ ਤੱਕ ਪਹੁੰਚ ਗਿਆ ਸੀ, ਜਿਸ ’ਤੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪਿਛਲੇ ਤਿੰਨ ਦਨਿਾਂ ਤੋਂ ਰੁਕੀ ਹੋਈ ਬਾਰਿਸ਼ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ 1161 ਫੁੱਟ ਤੱਕ ਪਹੁੰਚ ਗਿਆ ਸੀ, ਪਰ ਵੀਰਵਾਰ ਨੂੰ ਅਚਾਨਕ ਸਵੇਰੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਅਤੇ ਪਾਣੀ ਦਾ ਪੱਧਰ ਕੁਝ ਹੀ ਸਮੇਂ ਵਿੱਚ 1162 ਫੁੱਟ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਜਦੋਂ ਝੀਲ ਵਿੱਚ ਪਾਣੀ ਦਾ ਪੱਧਰ 1162.30 ਫੁੱਟ ਤੱਕ ਪਹੁੰਚ ਗਿਆ ਤਾਂ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਚੌਕਸ ਹੋ ਗਏ ਸਨ। ਅੱਜ ਸਵੇਰੇ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਸੁਖਨਾ ਝੀਲ ਦੇ ਫਲੱਡ ਖੋਲ੍ਹੇ ਗਏ। ਦੱਸਣਯੋਗ ਹੈ ਕਿ ਸੁਖਨਾ ਝੀਲ ਵਿੱਚ 1163 ਫੁੱਟ ਨੂੰ ਖਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ। ਪਿਛਲੇ ਦਨਿੀਂ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ 1165.40 ਫੁੱਟ ਤੱਕ ਪਹੁੰਚ ਗਿਆ ਸੀ ਅਤੇ ਇਸ ਤੋਂ ਬਾਅਦ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਫਲੱਡ ਗੇਟ ਖੋਲ੍ਹਣ ਤੋਂ ਬਾਅਦ ਝੀਲ ਦੇ ਪਾਣੀ ਸੁਖਨਾ ਚੋਅ ਵਿੱਚੋਂ ਲੰਘਦਾ ਹੈ, ਜਿਸ ਕਾਰਨ ਪਾਣੀ ਨੇ ਇਸ ਰਾਹ ’ਤੇ ਪੂਰੀ ਤਬਾਹੀ ਮਚਾਈ ਸੀ। ਝੀਲ ਦੇ ਪਾਣੀ ਨੇ ਇੱਥੇ ਕਿਸ਼ਨਗੜ੍ਹ ਨੇੜੇ ਪੁਲ ਤੋਂ ਲੰਘ ਰਹੀ ਪਾਣੀ ਦੀ ਸਪਲਾਈ ਲਾਈਨ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤੀ ਸੀ, ਜਿਸ ਕਾਰਨ ਮਨੀਮਾਜਰਾ ਨੂੰ ਜਾਣ ਵਾਲੀ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਸੀ।

Advertisement

ਮਨੀਮਾਜਰਾ ਲਈ ਪਾਣੀ ਦੀ ਸਪਲਾਈ ਬਹਾਲ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਵਿੱਚ ਭਾਰੀ ਬਰਸਾਤ ਮਗਰੋਂ ਸ਼ਹਿਰ ਵਿੱਚ ਆਈ ਪਾਣੀ ਦੀ ਕਿੱਲਤ ’ਤੇ ਕਾਬੂ ਪਾ ਲਿਆ ਗਿਆ ਹੈ। ਕਜੌਲੀ ਤੋਂ ਚੰਡੀਗੜ੍ਹ ਜਲ ਸਪਲਾਈ ਦੀ ਪਾਈਪਲਾਈਨ ਨੂੰ ਨੁਕਸਾਨ ਪੁੱਜਣ ਕਾਰਨ ਚੰਡੀਗੜ੍ਹ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਸੀ। ਸੁਖਨਾ ਝੀਲ ਤੋਂ ਛੱਡੇ ਗਏ ਪਾਣੀ ਕਾਰਨ ਇਥੇ ਕਿਸ਼ਨਗੜ੍ਹ ਨੇੜੇ ਪਾਈਪ ਲਾਈਨ ਨੁਕਸਾਨੀ ਗਈ, ਜਿਸ ਕਾਰਨ ਮਨੀਮਾਜਰਾ ਇਲਾਕੇ ਵਿੱਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਸੀ। ਨਗਰ ਨਿਗਮ ਵੱਲੋਂ ਮਨੀਮਾਜਰਾ ਲਈ ਪਾਣੀ ਦੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਕਜੌਲੀ ਜਲ ਘਰ ਦੇ ਦੋ ਫੇਜ਼ ਬੰਦ ਹੋਣ ਕਰਕੇ ਚੰਡੀਗੜ੍ਹ ਸ਼ਹਿਰ ਵਿੱਚ ਵੀ ਪਾਣੀ ਦੀ ਸਪਲਾਈ ਪ੍ਰਭਾਵਿਤ ਸੀ। ਨਗਰ ਨਿਗਮ ਨੇ ਅੱਜ ਤਿੰਨ ਦਨਿਾਂ ਬਾਅਦ ਮਨੀਮਾਜਰਾ ਦੀ ਪਾਈਪਲਾਈਨ ਠੀਕ ਕਰਕੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਹੈ। ਇਸੇ ਤਰ੍ਹਾਂ ਸ਼ਹਿਰ ’ਚ ਵੀ ਪਾਣੀ ਦੀ ਸਪਲਾਈ ਪਹਿਲਾਂ ਵਾਂਗ ਹੋ ਚੁੱਕੀ ਹੈ। ਮਨੀਮਾਜਰਾ ਦੇ ਕੌਂਸਲਰ ਸਰਬਜੀਤ ਕੌਰ ਢਿੱਲੋਂ ਨੇ ਪਾਣੀ ਦੀ ਸਪਲਾਈ ਦੁਰੱਸਤ ਕਰਨ ਲਈ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ, ਚੀਫ ਇੰਜੀਨੀਅਰ ਐਨਪੀ ਸ਼ਰਮਾਂ ਸਮੇਤ ਪ੍ਰਸ਼ਾਸਨ ਅਤੇ ਨਿਗਮ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਹੈ।

 

ਹੜ੍ਹਾਂ ਤੋਂ ਬਾਅਦ ਬਲੌਂਗੀ ਵਿੱਚ ਪੇਚਿਸ਼ ਫੈਲਿਆ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਹੜ੍ਹਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਤੋਂ ਬਾਅਦ ਹੁਣ ਮੁਹਾਲੀ ਦੀ ਜੂਹ ਵਿੱਚ ਬਲੌਂਗੀ ਕਸਬੇ ਵਿੱਚ ਡਾਇਰੀਆ, ਹੈਜ਼ਾ ਫੈਲ ਗਿਆ ਹੈ। ਹੁਣ ਤੱਕ ਕਈ ਮਰੀਜ਼ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿਛਲੇ ਕਈ ਦਨਿਾਂ ਤੋਂ ਬਲੌਂਗੀ ਵਿੱਚ ਮੈਡੀਕਲ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਸਿਹਤ ਵਿਭਾਗ ਨੇ ਲੋਕਾਂ ਦੀ ਸਿਹਤ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਦਸਤ ਉਲਟੀਆਂ ਦੇ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਿੱਥੇ ਪੀੜਤ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਵਿੱਚ ਭੇਜੇ ਗਏ ਹਨ। ਅੱਜ ਬਲੌਂਗੀ ਵਿੱਚ ਵੱਖ-ਵੱਖ 12 ਥਾਵਾਂ ਅਤੇ ਨੇੜਲੇ ਪਿੰਡ ਬੜਮਾਜਰਾ ਵਿੱਚ 5 ਥਾਵਾਂ ਤੋਂ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋ ਰਹੇ ਪਾਣੀ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦਨਿੀਂ ਹੋਈ ਮੀਂਹ ਕਾਰਨ ਸੀਵਰੇਜ ਅਤੇ ਮੀਂਹ ਦਾ ਪਾਣੀ ਜਲ ਸਪਲਾਈ ਪਾਈਪਲਾਈਨ ਵਿੱਚ ਰਲ ਗਿਆ ਹੈ, ਜਿਸ ਕਾਰਨ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਲੋਕਾਂ ਦਸਤ ਉਲਟੀਆਂ ਤੋਂ ਪੀੜਤ ਹਨ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀਆਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਡਾ. ਇਸ਼ਾਂਤ, ਮਲੇਰੀਆ ਨੋਡਲ ਅਫ਼ਸਰ ਜਗਤਾਰ ਸਿੰਘ, ਜਤਿੰਦਰ ਕੁਮਾਰ, ਮਲੇਰੀਆ ਇੰਸਪੈਕਟਰ ਸੁਖਵਿੰਦਰ ਸਿੰਘ ਕੰਗ, ਜਸਵਿੰਦਰ ਕੌਰ, ਸੋਨਮ ਬਜਿੰਦਰ ਪਾਲ, ਚਰਨਜੀਤ ਕੌਰ, ਸੁਖਪਾਲ ਸਿੰਘ ਪਟਵਾਰੀ, ਸਰਪੰਚ ਬਹਾਦਰ ਸਿੰਘ, ਜੇਈ ਅਮਰਜੀਤ ਸਿੰਘ, ਪੰਚਾਇਤ ਸਕੱਤਰ ਹਰਪਿੰਦਰ ਮੌਜੂਦ ਸਨ।

ਭਾਰਤੀ ਹਵਾਈ ਸੈਨਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਤੇ ਰਾਹਤ ਕਾਰਜ ਜਾਰੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਭਾਰਤੀ ਹਵਾਈ ਸੈਨਾ (ਆਈਏਐੱਫ) ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਮਾਨਵੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜਾਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਇਸ ਨੇ ਪਿਛਲੇ 48 ਘੰਟਿਆਂ ਵਿੱਚ ਕੁੱਲ 40 ਉਡਾਣਾਂ ਭਰ ਕੇ ਵੱਖ ਵੱਖ ਖੇਤਰਾਂ ਵਿਚੋਂ 126 ਲੋਕਾਂ ਨੂੰ ਬਚਾਇਆ ਹੈ ਅਤੇ 17 ਟਨ ਰਾਹਤ ਸਮਗਰੀ ਵੰਡੀ ਹੈ। ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਡਿਫੈਂਸ ਵਿੰਗ) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੇ ਆਪ੍ਰੇਸ਼ਨ ਕੀਤੇ ਗਏ ਹਨ। ਅੰਬਾਲਾ ਦੇ ਨਿਹਾੜਾ, ਅਲਾਉਦੀਨ ਮਾਜਰਾ, ਬਿਸ਼ਨਗੜ੍ਹ, ਸੇਗਤਾ, ਭੁੰਨੀ, ਮੁਮਣੀ, ਸੇਗਤੀ ਅਤੇ ਜਨਸੂਈ ਪਿੰਡਾਂ ਦੇ ਲੋਕਾਂ ਨੂੰ ਐੱਮ-17 ਹੈਲੀਕਾਪਟਰਾਂ ਰਾਹੀਂ ਰਾਸ਼ਨ, ਤਰਪਾਲ ਦੀਆਂ ਚਾਦਰਾਂ, ਤਾਜ਼ਾ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ।

Advertisement
Tags :
ਸਿਟੀਜ਼ਿੰਦਗੀਬਿਊਟੀਫੁੱਲਲੱਗੀ