ਦੂਹਰੇ ਕਤਲ ਕਾਂਡ ’ਚ ਅੱਠ ਦੋਸ਼ੀਆਂ ਨੂੰ ਉਮਰ ਕੈਦ
07:37 AM Dec 01, 2024 IST
ਪੱਤਰ ਪ੍ਰੇਰਕ
ਟੋਹਾਣਾ, 30 ਨਵੰਬਰ
ਇੱਥੋਂ ਦੀ ਅਦਾਲਤ ਨੇ ਪਿੰਡ ਰੋਸ਼ਨਖੇੜਾ ਦੇ ਦੋ ਪਰਿਵਾਰਾਂ ਦੀ ਪੁਰਾਣੀ ਰੰਜਿਸ਼ ਕਾਰਨ 27 ਜੁਲਾਈ 2016 ਵਿੱਚ ਘਰ ’ਚ ਦਾਖਲ ਹੋ ਕੇ ਦੋ ਭਰਾਵਾਂ ਬਲਜੀਤ ਤੇ ਦਲਬੀਰ ਦੇ ਕਤਲ ਦੇ ਮਾਮਲੇ ਵਿੱਚ ਅੱਠ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਵਧੀਕ ਸੈਸ਼ਨ ਜੱਜ ਗਗਨਦੀਪ ਸਿੰਘ ਦੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 31-31 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਦੋਸ਼ੀਆਂ ਵਿਚ ਚਾਰ ਸਕੇ ਭਰਾ ਅਜਮੇਰ, ਕੁਲਬੀਰ, ਵਿਰੇਂਦਰ ਤੇ ਸਮੁੰਦਰ ਤੋਂ ਇਲਾਵਾ ਦੋ ਹੋਰ ਸਕੇ ਭਰਾ ਬੇਧੜਕ ਤੇ ਦਲਬੀਰ ਸਿੰਘ, ਇਨ੍ਹਾਂ ਦੇ ਸਾਥੀ ਸੋਨੂ ਤੇ ਨੀਤਿਨ ਸ਼ਾਮਲ ਹਨ। ਪੁਲੀਸ ਮੁਤਾਬਕ ਮ੍ਰਿਤਕਾਂ ਦੇ ਭਰਾ ਵਜ਼ੀਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਬਲਜੀਤ ਦੀ ਮਕਾਨ ਦੇ ਅੰਦਰ ਹੀ ਮੌਤ ਹੋ ਗਈ ਸੀ। ਦਲਬੀਰ ਸਿੰਘ ਦੀ ਮੌਤ ਕੁਝ ਦਿਨਾਂ ਬਾਅਦ ਇਲਾਜ ਦੌਰਾਨ ਪੁਲੀਸ ਨੂੰ ਬਿਆਨ ਦੇਣ ਮਗਰੋਂ ਮੌਤ ਹੋ ਗਈ ਸੀ। ਜ਼ਿਲ੍ਹਾ ਅਦਾਲਤ ਨੇ ਇਸ ਸਬੰਧੀ ਹੁਣ ਅੱਠ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
Advertisement
Advertisement