ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਯੁਕਤ ਅਰਬ ਅਮੀਰਾਤ ’ਚ ਰਿਕਾਰਡ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ

06:59 AM Apr 18, 2024 IST
ਦੁਬਈ ’ਚ ਮੋਹਲੇਧਾਰ ਮੀਂਹ ਮਗਰੋਂ ਪਾਣੀ ’ਚ ਡੁੱਬੀਆਂ ਕਾਰਾਂ। -ਫੋਟੋ: ਰਾਇਟਰਜ਼

ਦੁਬਈ, 17 ਅਪਰੈਲ
ਮਾਰੂਥਲ ਦੇਸ਼ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਮੰਗਲਵਾਰ ਨੂੰ ਰਿਕਾਰਡ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਜ਼ਿਆਦਾਤਰ ਖੇਤਰਾਂ ਵਿੱਚ ਕਾਫੀ ਪਾਣੀ ਭਰ ਗਿਆ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਦੁਬਈ ਕੌਮਾਂਤਰੀ ਹਵਾਈ ਅੱਡੇ ਵਿੱਚ ਹੜ੍ਹ ਵਰਗੇ ਹਾਲਾਤ ਬਣਨ ਕਰ ਕੇ ਵੱਡੀ ਪੱਧਰ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ।
ਸਰਕਾਰੀ ਖ਼ਬਰ ਏਜੰਸੀ ‘ਡਬਲਿਊਏਐੱਮ’ ਦੀ ਖ਼ਬਰ ਮੁਤਾਬਕ, ਮੰਗਲਵਾਰ ਨੂੰ ਹੋਈ ਬਾਰਿਸ਼ ਇਤਿਹਾਸਕ ਮੌਸਮੀ ਘਟਨਾ ਹੈ ਜੋ ਕਿ 1949 ਵਿੱਚ ਡੇਟਾ ਕੁਲੈਕਸ਼ਨ ਦੀ ਸ਼ੁਰੂਆਤ ਦੇ ਬਾਅਦ ਤੋਂ ਦਰਜ ਕੀਤੀ ਗਈ ਸਭ ਤੋਂ ਜ਼ਿਆਦਾ ਬਾਰਿਸ਼ ਹੈ। ਇਸ ਦੌਰਾਨ ਬਹਿਰੀਨ, ਓਮਾਨ, ਕਤਰ ਅਤੇ ਸਾਊਦੀ ਅਰਬ ਵਿੱਚ ਵੀ ਬਾਰਿਸ਼ ਹੋਈ। ਹਾਲਾਂਕਿ, ਪੂਰੇ ਸੰਯੁਕਤ ਅਰਬ ਅਮੀਰਾਤ ਵਿੱਚ ਤੇਜ਼ ਬਾਰਿਸ਼ ਦੇਖੀ ਗਈ। ਮੰਨਿਆ ਜਾ ਰਿਹਾ ਹੈ ਕਿ ‘ਕਲਾਊਡ ਸੀਡਿੰਗ’ ਭਾਰੀ ਮੀਂਹ ਦਾ ਕਾਰਨ ਬਣੀ ਕਿਉਂਕਿ ਸਰਕਾਰ ਨੇ ਬਣਾਉਟੀ ਬਾਰਿਸ਼ ਦੀ ਕੋਸ਼ਿਸ਼ ਤਹਿਤ ਛੋਟੇ ਜਹਾਜ਼ ਤਾਇਨਾਤ ਕੀਤੇ ਸਨ।
ਕਈ ਰਿਪੋਰਟਾਂ ਵਿੱਚ ਕੌਮੀ ਮੌਸਮ ਵਿਗਿਆਨ ਕੇਂਦਰ ਦੇ ਮੌਸਮ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬਾਰਿਸ਼ ਤੋਂ ਪਹਿਲਾਂ ਛੇ ਜਾਂ ਸੱਤ ‘ਕਲਾਊਡ ਸੀਡਿੰਗ’ ਉਡਾਣਾਂ ਭਰੀਆਂ ਗਈਆਂ ਸਨ। ਯੂਏਈ ਆਪਣੇ ਧਰਤੀ ਹੇਠਲੇ ਪਾਣੀ ਦੇ ਘੱਟਦੇ ਤੇ ਸੀਮਿਤ ਪੱਧਰ ਨੂੰ ਵਧਾਉਣ ਲਈ ‘ਕਲਾਊਡ ਸੀਡਿੰਗ’ ਦਾ ਸਹਾਰਾ ਲੈਂਦਾ ਹੈ। ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਇਕੱਤਰ ਕੀਤੇ ਗਏ ਮੌਸਮ ਸਬੰਧੀ ਅੰਕੜਿਆਂ ਮੁਤਾਬਕ, ਮੀਂਹ ਸੋਮਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ ਜਿਸ ਮਗਰੋਂ ਲਗਪਗ 20 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਭਾਰੀ ਮੀਂਹ ਕਰ ਕੇ ਦੁਬਈ ਦੀਆਂ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਗਿਆ। ਇਸ ਤੋਂ ਬਾਅਦ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਦੇ ਆਸ-ਪਾਸ ਤੇਜ਼ ਹਨੇਰੀ ਆਈ ਅਤੇ ਫਿਰ ਇਹ ਪੂਰਾ ਦਿਨ ਜਾਰੀ ਰਹੀ। ਇਸ ਦੇ ਨਾਲ ਹੀ ਭਾਰੀ ਬਾਰਿਸ਼ ਅਤੇ ਗੜੇਮਾਰੀ ਹੋਈ, ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ।
ਮੰਗਲਵਾਰ ਦੇ ਅਖ਼ੀਰ ਤੱਕ, 24 ਘੰਟਿਆਂ ਵਿੱਚ 142 ਮਿਲੀਮੀਟਰ ਤੋਂ ਵੱਧ ਬਾਰਿਸ਼ ਨੇ ਦੁਬਈ ਵਿੱਚ ਹੜ੍ਹਾਂ ਵਰਗੇ ਹਾਲਾਤ ਬਣਾ ਦਿੱਤੇ। ਇਕ ਜੋੜੇ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਅੱਜ ਦੱਸਿਆ ਕਿ ਹਵਾਈ ਅੱਡੇ ’ਤੇ ਸਥਿਤੀ ਬੇਹੱਦ ਖ਼ਰਾਬ ਹੈ। ਉਨ੍ਹਾਂ ਕਿਹਾ, ‘‘ਤੁਹਾਨੂੰ ਟੈਕਸੀ ਨਹੀਂ ਮਿਲ ਸਕਦੀ। ਮੈਟਰੋ ਸਟੇਸ਼ਨ ’ਤੇ ਲੋਕ ਸੌਂ ਰਹੇ ਹਨ। ਹਵਾਈ ਅੱਡੇ ’ਤੇ ਲੋਕ ਸੌਂ ਰਹੇ ਹਨ।’’ -ਪੀਟੀਆਈ

Advertisement

Advertisement
Advertisement