For the best experience, open
https://m.punjabitribuneonline.com
on your mobile browser.
Advertisement

ਲੈਫਟੀਨੈਂਟ ਭਰਤੀ ਹੋਏ ਖੁਸ਼ਪ੍ਰੀਤ ਦਾ ਜੱਦੀ ਪਿੰਡ ਚੀਮਾ ਪੁੱਜਣ ’ਤੇ ਸਵਾਗਤ

06:48 AM Jun 11, 2024 IST
ਲੈਫਟੀਨੈਂਟ ਭਰਤੀ ਹੋਏ ਖੁਸ਼ਪ੍ਰੀਤ ਦਾ ਜੱਦੀ ਪਿੰਡ ਚੀਮਾ ਪੁੱਜਣ ’ਤੇ ਸਵਾਗਤ
ਚੀਮਾ ਮੰਡੀ ’ਚ ਲੈਫਟੀਨੈਂਟ ਬਣੇ ਖੁਸ਼ਪ੍ਰੀਤ ਸਿੰਘ ਸਿੱਧੂ ਦਾ ਘਰ ਪੁੱਜਣ ’ਤੇ ਸਵਾਗਤ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜੂਨ
ਭਾਰਤੀ ਫੌਜ ਵਿੱਚ ਸਿੱਧੀ ਭਰਤੀ ਰਾਹੀਂ ਲੈਫਟੀਨੈਂਟ ਬਣੇ ਖੁਸ਼ਪ੍ਰੀਤ ਸਿੰਘ ਸਿੱਧੂ ਦਾ ਆਪਣੇ ਜੱਦੀ ਪਿੰਡ ਚੀਮਾ ਮੰਡੀ ਪੁੱਜਣ ’ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਖੁਸ਼ੀ ਵਿੱਚ ਖੁਸ਼ਪ੍ਰੀਤ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਸੀ ਅਤੇ ਢੋਲ ਦੇ ਡੱਗੇ ’ਤੇ ਭੰਗੜੇ ਪਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।
ਇਸ ਮੌਕੇ ਖੁਸ਼ਪ੍ਰੀਤ ਸਿੰਘ ਸਿੱਧੂ ਨੇ ਕਿਹਾ,‘ਮੇਰਾ ਸੁਪਨਾ ਸੀ ਕਿ ਮੈਂ ਫੌਜ ਵਿੱਚ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਾਂ ,ਸੋ ਮੇਰਾ ਉਹ ਸੁਪਨਾ ਅੱਜ ਪੂਰਾ ਹੋ ਗਿਆ ਹੈ ਤੇ ਮੈਂ ਤਨ ਮਨ ਨਾਲ ਦੇਸ਼ ਦੀ ਸੇਵਾ ਕਰਾਂਗਾ।’ ਇਸ ਮੌਕੇ ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਜੋ ਬਿਜਲੀ ਬੋਰਡ ਵਿੱਚੋਂ ਜੇਈ ਰਿਟਾਇਰ ਹੋਏ ਹਨ, ਨੇ ਦੱਸਿਆ ਕਿ ਉਸ ਦੇ ਬੇਟੇ ਦੀ ਸ਼ੁਰੂ ਤੋਂ ਹੀ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਸੇਵਾ ਕਰਨ ਦੀ ਭਾਵਨਾ ਸੀ, ਸੋ ਅਸੀਂ ਵੀ ਅੱਜ ਪੂਰੇ ਖੁਸ਼ ਹਾਂ ਕਿ ਉਹ ਦਾ ਸੁਪਨਾ ਪੂਰਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਨੇ ਆਪਣੇ ਮੁੱਢਲੀ ਪੜ੍ਹਾਈ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਤੇ ਉਸ ਤੋਂ ਅਗਲੀ ਪੜ੍ਹਾਈ ਅਕਾਲ ਅਕੈਡਮੀ ਚੀਮਾ ਤੇ ਫਿਰ ਆਪਣੀ ਪੜ੍ਹਾਈ ਪੀਪੀਐੱਸ ਨਾਭਾ ਵਿੱਚੋਂ ਪ੍ਰਾਪਤ ਕੀਤੀ ਹੈ। ਇਸ ਮੌਕੇ ਖੁਸ਼ਪ੍ਰੀਤ ਸਿੰਘ ਦਾ ਵੱਖ ਵੱਖ ਸੰਸਥਾਵਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਮਾਡਰਨ ਕਾਲਜ ਬੀਰ ਕਲਾਂ ਦੇ ਚੇਅਰਮੈਨ ਡਾ ਰਵਿੰਦਰ ਬਾਂਸਲ,ਡਾ ਸੁਰਜੀਤ ਸਿੰਘ,ਬੀਰਬਲ ਸਿੰਘ, ਬਹਾਦਰ ਸਿੰਘ ਚਹਿਲ, ਗੁਰਦੀਪ ਸਿੰਘ ਔਲਖ, ਮਾਸਟਰ ਗੁਰਦੀਪ ਸਿੰਘ ਤੇ ਮਾਸਟਰ ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×