ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅੱਜ ਸੰਭਾਲਣਗੇ ਭਾਰਤੀ ਫ਼ੌਜ ਦੇ ਮੁਖੀ ਵਜੋਂ ਕਮਾਨ

07:42 AM Jun 30, 2024 IST

ਨਵੀਂ ਦਿੱਲੀ, 29 ਜੂਨ
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਐਤਵਾਰ ਨੂੰ ਭਾਰਤੀ ਫ਼ੌਜ ਦੇ ਮੁਖੀ ਵਜੋਂ ਕਮਾਨ ਸੰਭਾਲਣਗੇ। ਉਹ ਮੌਜੂਦਾ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਦੇ 26 ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਇਹ ਜ਼ਿੰਮੇਵਾਰੀ ਸੰਭਾਲਣਗੇ।
ਲੈਫਟੀਨੈਂਟ ਜਨਰਲ ਦਿਵੇਦੀ ਭਾਰਤੀ ਫ਼ੌਜ ਦੇ 30ਵੇਂ ਮੁਖੀ ਹੋਣਗੇ। ਉਹ ਅਜਿਹੇ ਸਮੇਂ ਵਿੱਚ ਫ਼ੌਜ ਦੀ ਕਮਾਨ ਸੰਭਾਲ ਰਹੇ ਹਨ ਜਦੋਂ ਫ਼ੌਜ ਢਾਂਚਾਗਤ ਸੁਧਾਰਾਂ ਦੇ ਨਾਲ ਸਵਦੇਸ਼ੀਕਰਨ ਰਾਹੀਂ ਪ੍ਰਮੁੱਖ ਆਧੁਨਿਕੀਕਰਨ ’ਚੋਂ ਲੰਘ ਰਹੀ ਹੈ। ਲੈਫਟੀਨੈਂਟ ਜਨਰਲ ਦਿਵੇਦੀ ਲੰਬਾ ਸਮਾਂ ਫ਼ੌਜ ਦੀ ਉੱਤਰੀ ਕਮਾਂਡ ਦੇ ਕਮਾਂਡਰ ਰਹੇ ਹਨ, ਜਿੱਥੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਚੱਲ ਰਹੇ ਫ਼ੌਜੀ ਤਣਾਅ ਸਬੰਧੀ ਕਾਰਵਾਈਆਂ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਸਰਕਾਰ ਨੇ ਉਨ੍ਹਾਂ ਨੂੰ 30 ਜੂਨ ਬਾਅਦ ਦੁਪਹਿਰ ਤੋਂ ਅਗਲਾ ਫ਼ੌਜ ਮੁਖੀ ਨਿਯੁਕਤ ਕੀਤਾ ਕੀਤਾ ਹੈ।
ਇਸ ਤੋਂ ਇਲਾਵਾ ਭਾਰਤੀ ਫ਼ੌਜ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਦੋ ਜਮਾਤੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਤੇ ਐਡਮਿਰਲ ਦਿਨੇਸ਼ ਤ੍ਰਿਪਾਠੀ ਇੱਕੋ ਸਮੇਂ ’ਤੇ ਭਾਰਤੀ ਫ਼ੌਜ ਦੀਆਂ ਵੱਖ-ਵੱਖ ਸੇਵਾਵਾਂ ਭਾਵ ਥਲ ਸੈਨਾ ਤੇ ਜਲ ਸੈਨਾ ਦੇ ਮੁਖੀ ਹੋਣਗੇ। ਇਹ ਦੋਵੇਂ ਅਧਿਕਾਰੀ ਮੱਧ ਪ੍ਰਦੇਸ਼ ’ਚ ਪੈਂਦੇ ਸੈਨਿਕ ਸਕੂਲ ਰੀਵਾ ਦੇ ਵਿਦਿਆਰਥੀ ਰਹੇ ਹਨ। ਇਹ ਦੋਵੇਂ 1970 ਦੇ ਸ਼ੁਰੂ ਵਿੱਚ ਪੰਜਵੀਂ ਜਮਾਤ ਤੋਂ ਸਕੂਲ ’ਚ ਇਕੱਠੇ ਸਨ। ਇਨ੍ਹਾਂ ਦੋਹਾਂ ਦੇ ਰੋਲ ਨੰਬਰ ਵੀ ਆਸ-ਪਾਸ ਸਨ। ਲੈਫ਼ਟੀਨੈਂਟ ਜਨਰਲ ਦਿਵੇਦੀ ਦਾ ਰੋਲ ਨੰਬਰ 931 ਅਤੇ ਐਡਮਿਰਲ ਤ੍ਰਿਪਾਠੀ ਦਾ ਰੋਲ ਨੰਬਰ 938 ਸੀ। -ਏਐੱਨਆਈ

Advertisement

Advertisement
Advertisement