ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਲਾਇਸੈਂਸ ਰੱਦ

07:27 AM Jul 26, 2024 IST

ਜੋਗਿੰਦਰ ਸਿੰਘ ਮਾਨ
ਮਾਨਸਾ, 25 ਜੁਲਾਈ
ਕਪਾਹ ਪੱਟੀ ਵਿੱਚ ਨਰਮੇ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਬੀਟੀ ਕਾਟਨ ਦਾ ਬੀਜ ਸਪਲਾਈ ਕਰਨ ਵਾਲੀਆਂ ਇਲਾਕੇ ਦੀਆਂ 9 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਮਾਨਸਾ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਹੜੀਆਂ ਫਰਮਾਂ ਦੇ ਬੀਜ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਸਪਰੇਆਂ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਮਹਿਕਮੇ ਵੱਲੋਂ ਕੀਟਨਾਸ਼ਕ ਦਵਾਈਆਂ ਦੇ ਲਗਾਤਾਰ ਸੈਂਪਲ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਰਮੇ ਦੇ ਬੀਜਾਂ ਦੇ 11 ਸੈਂਪਲ ਟੈਸਟ ਲਈ ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ ਅਤੇ ਇਹ ਸੈਂਪਲ ਟੈਸਟਿੰਗ ਦੌਰਾਨ ਫੇਲ੍ਹ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਫਰਮਾਂ ’ਤੇ ਸੀਡ ਐਕਟ 1966 ਦੀ ਧਾਰਾ 6 ਅਤੇ 7 (ਬੀ) ਸੀਡ ਰੂਲ 1968 ਦੀ ਧਾਰਾ 7,8,9,10 ਅਤੇ 13 ਸੀਡ (ਕੰਟਰੋਲ) ਆਰਡਰ 1983 ਦੀ ਧਾਰਾ 2 (1) ਤਹਿਤ ਸਬੰਧਤ 9 ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਵਿੱਚ ਮੈਸ: ਕਿਸਾਨ ਐਗਰੋ ਭੰਡਾਰ ਮਾਨਸਾ, ਪੰਜਾਬ ਪੈਸਟੀਸਾਈਡਜ਼ ਮਾਨਸਾ,ਗਨੇਸ਼ ਟਰੇਡਿੰਗ ਕੰਪਨੀ ਮਾਨਸਾ, ਅਸੋਕ ਇੰਟਰਪ੍ਰਾਈਜ਼ਸ ਮਾਨਸਾ, ਲਹਿਰੀ ਕਮਿਸ਼ਨ ਏਜੰਟਸ ਮਾਨਸਾ, ਨਵ ਦੁਰਗਾ ਟਰੇਡਿੰਗ ਕੰਪਨੀ ਮਾਨਸਾ, ਸੁਰੇਸ਼ ਕੁਮਾਰ ਐਂਡ ਕੰਪਨੀ ਮਾਨਸਾ, ਅਨੰਦ ਟਰੇਡਿੰਗ ਕੰਪਨੀ ਮਾਨਸਾ, ਐਸ.ਕੇ ਟਰੇਡਿੰਗ ਕੰਪਨੀ ਮਾਨਸਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣੀ ਵਿਭਾਗ ਦੀ ਮੁੱਖ ਜਿੰਮੇਵਾਰੀ ਹੈ, ਜਿਸ ਤਹਿਤ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।

Advertisement

Advertisement