ਲਿਬਰੇਸ਼ਨ ਵੱਲੋਂ ਫਿਰਕੂ ਨਫ਼ਰਤ ਖ਼ਿਲਾਫ਼ ਇਕਜੁਟ ਹੋਣ ਦਾ ਸੱਦਾ
10:56 AM Sep 02, 2024 IST
ਤਰਨ ਤਾਰਨ: ਭਾਰਤੀ ਕਮਿਊਨਿਸਟ ਪਾਰਟੀ ਐੱਮਐੱਲ (ਲਿਬਰੇਸ਼ਨ) ਵੱਲੋਂ ਅੱਜ ਇਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਇੱਕ ਇਕੱਠ ਕਰਕੇ ਪਾਰਟੀ ਵਰਕਰਾਂ ਨੂੰ ਦੇਸ਼ ’ਚ ਇੱਕ ਸਾਜਿਸ਼ ਤਹਿਤ ਫੈਲਾਈ ਜਾ ਰਹੀ ਫਿਰਕੂ ਨਫਰਤ ਤੋਂ ਜਾਗਰੂਕ ਕੀਤਾ ਅਤੇ ਇਸ ਖਿਲਾਫ਼ ਦੇਸ਼ ਦੇ ਲੋਕਾਂ ਨੂੰ ਫਿਰਕੂ ਵੰਡੀਆਂ ਤੋਂ ਉੱਪਰ ਉੱਠ ਕੇ ਸਰਕਾਰਾਂ ਦੀਆਂ ਨੀਤੀਆਂ ਖਿਲਾਫ਼ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ| ਪਾਰਟੀ ਆਗੂ ਬਲਵਿੰਦਰ ਸਿੰਘ ਗੋਹਲਵੜ੍ਹ ਅਤੇ ਬੀਬੀ ਜਸਬੀਰ ਕੌਰ ਦੀ ਅਗਵਾਈ ਵਿੱਚ ਕੀਤੇ ਇਕੱਠ ਨੂੰ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਕਿਹਾ ਕਿ ਦੇਸ਼ ’ਚ ਸਜਾਜਿਕ ਵੰਡੀਆਂ ਪਾਉਣ ਲਈ ਹਾਕਮ ਧਿਰਾਂ ਲੋਕਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਰਹੀਆਂ ਹਨ| -ਪੱਤਰ ਪ੍ਰੇਰਕ
Advertisement
Advertisement