ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਫਤ ਸਹੂਲਤਾਂ ਬਾਰੇ ਟਿੱਪਣੀ ਲੲੀ ਮੁਆਫ਼ੀ ਮੰਗਣ ਐੱਲਜੀ: ‘ਆਪ’

08:35 AM Jul 01, 2023 IST
ਪ੍ਰਿਯੰਕਾ ਕੱਕੜ ਪੱਤਰਕਾਰਾਂ ਨੂੰ ਸੰਬੋਧਨ ਕਰਦੀ ਹੋੲੀ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੂਨ
ਆਮ ਆਦਮੀ ਪਾਰਟੀ ਦੀ ਮੁੱਖ ਤਰਜਮਾਨ ਪ੍ਰਿਯੰਕਾ ਕੱਕੜ ਨੇ ਅੱਜ ਨੂੰ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੀ ਮੁਫਤ ਸਹੂਲਤਾਂ ਵੰਡਣ/ਦੇਣ ’ਤੇ ਕੀਤੀ ਗਈ ਟਿੱਪਣੀ ’ਤੇ ਆਲੋਚਨਾ ਕਰਦਿਆਂ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਬੁਲਾਰੇ ਨੇ ਇਹ ਵੀ ਕਿਹਾ ਕਿ ਐੱਲਜੀ ਨੂੰ ਉਹ ਸਹੂਲਤਾਂ ਛੱਡ ਦੇਣੀਆਂ ਚਾਹੀਦੀਆਂ ਹਨ ਜੋ ਉਨ੍ਹਾਂ ਨੂੰ ਕਰਦਾਤਾਵਾਂ ਦੇ ਪੈਸੇ ਦੀ ਕੀਮਤ ’ਤੇ ਮਿਲ ਰਹੀਆਂ ਹਨ। ਕੁਝ ਦਿਨ ਪਹਿਲਾਂ ਸਕਸੈਨਾ ਨੇ ਕਿਹਾ ਸੀ ਕਿ ਕੌਮੀ ਰਾਜਧਾਨੀ ਦੇ ਲੋਕ ਹੁਣ ਮੁਫ਼ਤ ਦੇ ਆਦੀ ਹੋ ਗਏ ਹਨ। ‘ਦਿੱਲੀ 2041-ਨਿਊ ਮਾਸਟਰ ਪਲਾਨ’ ਸਿਰਲੇਖ ਵਾਲੇ ਇੱਕ ਸਮਾਗਮ ਵਿੱਚ ਕੀਤੀਆਂ ਟਿੱਪਣੀਆਂ ਮੁੱਖ ਤੌਰ ’ਤੇ ਪਾਣੀ ਅਤੇ ਬਿਜਲੀ ਨੂੰ ਲੈ ਕੇ ‘ਆਪ’ ਸਰਕਾਰ ਦੀਆਂ ਸਬਸਿਡੀਆਂ ਵੱਲ ਨਿਸ਼ਾਨਾ ਸੇਧਦੀਆਂ ਹਨ।
ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੱਕੜ ਨੇ ਕਿਹਾ ਕਿ ਐੱਲਜੀ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਐੱਲਜੀ ਨੇ ਦਿੱਲੀ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿੱਲੀ ਸਭ ਤੋਂ ਵੱਧ ਟੈਕਸ ਇਕੱਠਾ ਕਰਦੀ ਹੈ। ਪਿਛਲੇ ਵਿੱਤੀ ਸਾਲ ਵਿੱਚ ਦਿੱਲੀ ਵਾਸੀਆਂ ਤੋਂ 1.75 ਲੱਖ ਕਰੋੜ ਰੁਪਏ ਦਾ ਟੈਕਸ ਇਕੱਠਾ ਕੀਤਾ ਗਿਆ ਸੀ। ਕੇਂਦਰ ਦੀ ਸਮੱਸਿਆ ਇਹ ਹੈ ਕਿ ਦਿੱਲੀ ਵਿੱਚ ਇੱਕ ਪੱਕੀ ਇਮਾਨਦਾਰ ਸਰਕਾਰ ਹੈ। ਐੱਲਜੀ ਨੂੰ 3,000 ਤੋਂ 4,000 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ। ਰਾਜ ਨਿਵਾਸ ਵਿੱਚ ਮੁਫ਼ਤ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਯਾਤਰਾ ਸਭ ਮੁਫ਼ਤ ਹੈ। ਇਹ ਦਿੱਲੀ ਦੇ ਟੈਕਸਦਾਤਾਵਾਂ ਦੇ ਪੈਸੇ ਹਨ।’’ ਕੱਕੜ ਨੇ ਆਖਿਆ ਕਿ ਜੇਕਰ ੳੁਪ ਰਾਜਪਾਲ ਨੂੰ ਕੋਈ ਸਮੱਸਿਆ ਹੈ ਤਾਂ ੳੁਨ੍ਹਾਂ ਨੂੰ ਕਰਦਾਤਾਵਾਂ ਦੇ ਪੈਸੇ ਦੀ ਕੀਮਤ ’ਤੇ ਮਿਲ ਰਹੀਆਂ ਸਹੂਲਤਾਂ ਨੂੰ ਸਵੀਕਾਰ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਐਲਜੀ ’ਤੇ ਪਿਛਲੇ ਸਮੇਂ ਵਿੱਚ ਕਈ ਅਹਿਮ ਪ੍ਰੋਗਰਾਮਾਂ ਨੂੰ ਰੋਕਣ ਅਤੇ ਰਾਜਧਾਨੀ ਦੇ ਲੋਕਾਂ ਲਈ ਮੁਸੀਬਤ ਪੈਦਾ ਕਰਨ ਦਾ ਦੋਸ਼ ਲਾਇਆ। ‘ਆਪ’ ਤਰਜਮਾਨ ਨੇ ਕਥਿਤ ਦੋਸ਼ ਲਾਇਆ, ‘‘ਇੱਕ ਪਾਸੇ ਐੱਲਜੀ ਮੁਫ਼ਤ ਯੋਗਾ ਕਲਾਸਾਂ, ‘ਰੈੱਡ ਲਾਈਟ ਆਨ-ਗੱਡੀ ਆਫ਼’, ਅਤੇ ਸਰਕਾਰੀ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮਾਂ ਵਰਗੇ ਮਹੱਤਵਪੂਰਨ ਸਰਕਾਰੀ ਪ੍ਰੋਗਰਾਮਾਂ ਨੂੰ ਰੋਕਦੇ ਹਨ। ਦੂਜੇ ਪਾਸੇ ਉਹ ਕਰਦਾਤਾਵਾਂ ਦਾ ਅਪਮਾਨ ਕਰਦੇ ਹਨ।’’

Advertisement

 

Advertisement
Advertisement
Tags :
‘ਆਪ’AAp Partyਐੱਲਜੀਸਹੂਲਤਾਂਟਿੱਪਣੀਬਾਰੇਮੰਗਣਮੁਆਫ਼ੀਮੁਫ਼ਤ
Advertisement