ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਬਾਲਗ ਨਾਲ ਬਦਫੈਲੀ; ਤਿੰਨ ਖ਼ਿਲਾਫ਼ ਕੇਸ ਦਰਜ

06:45 AM Nov 02, 2023 IST

ਦੇਵਿੰਦਰ ਸਿੰਘ ਜੱਗੀ
ਪਾਇਲ, 1 ਨਵੰਬਰ
ਵਿਆਹ ਸਮਾਗਮ ਦੌਰਾਨ ਸ਼ਰਾਬ ਪਿਲਾ ਕੇ ਨਾਬਾਲਗ ਲੜਕੇ ਨਾਲ ਤਿੰਨ ਨੌਜਵਾਨਾਂ ਵੱਲੋਂ ਬਦਫੈਲੀ ਕੀਤੀ ਗਈ। ਪੁਲੀਸ ਚੌਕੀ ਈਸੜੂ ਦੇ ਇੰਚਾਰਜ ਚਰਨਜੀਤ ਸਿੰਘ ਨੇ ਇਸ ਸਬੰਧੀ ਪਰਚਾ ਦਰਜ ਕਰ ਲਿਆ ਹੈ।
ਪੁਲੀਸ ਚੌਕੀ ਈਸੜੂ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਨਾਬਾਲਗ ਲੜਕੇ ਦੇ ਬਿਆਨਾਂ ’ਤੇ ਧਾਰਾ 377, 34 ਆਈਪੀਸੀ 4 ਪੋਸਕੋ ਐਕਟ ਤਹਤਿ ਲਵਪ੍ਰੀਤ ਸਿੰਘ ਉਰਫ ਰਵੀ, ਏਕਮਦੀਪ ਸਿੰਘ ਉਰਫ ਤਰਸੂ ਅਤੇ ਬਲਵਿੰਦਰ ਸਿੰਘ ਉਰਫ ਸੋਨੀ ਵਾਸੀ ਪਿੰਡ ਹੋਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ’ਚ 17 ਸਾਲਾ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੇ ਲੜਕੇ ਲਵਪ੍ਰੀਤ ਸਿੰਘ ਅਤੇ ਏਕਮਦੀਪ ਸਿੰਘ ਨਾਲ ਵਿਆਹ ਸਮਾਗਮ ’ਚ ਕੋਹੇਨੂਰ ਪੈਲੇਸ ਈਸੜੂ ਗਏ ਜਿੱਥੇ ਉਨ੍ਹਾਂ ਬੀਅਰ ਤੇ ਸ਼ਰਾਬ ਪੀਤੀ। ਉਹ ਤਿੰਨੋਂ ਜਣੇ ਕਰੀਬ ਸ਼ਾਮ 4 ਵਜੇ ਮੋਟਰਾਈਕਲ ’ਤੇ ਪਿੰਡ ਹੋਲ ਲਈ ਵਾਪਸ ਚੱਲ ਪਏ ਜੋ ਨਿਆਰਾ ਪੈਟਰੋਲ ਪੰਪ ਨਸਰਾਲੀ ਕੋਲੋਂ ਲੰਘਦੇ ਗੰਦੇ ਪਾਣੀ ਵਾਲੇ ਸੂਏ ’ਤੇ ਲੈ ਗਏ, ਜਿੱਥੇ ਬਲਵਿੰਦਰ ਸਿੰਘ ਪਹਿਲਾਂ ਹੀ ਮੌਜੂਦ ਸੀ ਉੱਥੇ ਲਵਪ੍ਰੀਤ ਸਿੰਘ, ਏਕਮਦੀਪ ਸਿੰਘ ਤੇ ਬਲਵਿੰਦਰ ਸਿੰਘ ਨੇ ਉਸ ਨੂੰ ਹੋਰ ਬੀਅਰ ਪਿਲਾ ਦਿੱਤੀ, ਉਸ ਤੋਂ ਬਾਅਦ ਉਸ ਨੂੰ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ। ਫਿਰ ਉਹ ਕਾਫੀ ਸਮੇਂ ਬਾਅਦ ਸੁਰਤ ਸਿਰ ਹੋਇਆ ਤੇ ਬੜੀ ਮੁਸ਼ਕਲ ਨਾਲ ਆਪਣੇ ਪਿੰਡ ਹੋਲ ਪੁੱਜਾ। ਅਗਲੇ ਦਿਨ ਵੀਡੀਓ ਤੋਂ ਪਤਾ ਲੱਗਿਆ ਕਿ ਉਸ ਨਾਲ ਗ਼ਲਤ ਕੰਮ ਹੋਇਆ ਹੈ। ਤਫਤੀਸੀ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਵਪ੍ਰੀਤ ਸਿੰਘ ਉਰਫ ਰਵੀ, ਏਕਮਦੀਪ ਸਿੰਘ ਉਰਫ ਤਰਸੂ ਅਤੇ ਬਲਵਿੰਦਰ ਸਿੰਘ ਉਰਫ ਸੋਨੀ ਵਾਸੀ ਹੋਲ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਲਵਪ੍ਰੀਤ ਸਿੰਘ ਰਵੀ ਤੇ ਏਕਮਦੀਪ ਸਿੰਘ ਤਰਸੂ ਦੋਵੇਂ ਜਣੇ ਨਾਬਾਲਗ ਹਨ।

Advertisement

Advertisement
Advertisement