ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਜ਼ਮੀਨ ’ਤੇ ਕਬਜ਼ਿਆਂ ਸਬੰਧੀ ਕੈਬਨਿਟ ਮੰਤਰੀ ਨੂੰ ਪੱਤਰ

10:53 AM Nov 09, 2024 IST

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 8 ਨਵੰਬਰ
ਸਰਕਾਰ ਅਤੇ ਨਗਰ ਕੌਂਸਲ (ਜਗਰਾਉਂ) ਦੀਆਂ ਸ਼ਹਿਰ ’ਚ ਪਈਆਂ ਜ਼ਮੀਨਾ ’ਤੇ ਕੁੱਝ ਰਸੂਖਦਾਰਾਂ ਅਤੇ ਭੂ-ਮਾਫੀਆ ਵੱਲੋਂ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀਆਂ ਕਰਵਾਉਣ ਤੇ ਕਬਜ਼ੇ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸਥਾਨਕ ਸਰਕਾਰ ਵਿਭਾਗ ਦੇ ਕੈਬਨਿਟ ਮੰਤਰੀ, ਡਾਇਰੈਕਟਰ ਤੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਕੌਂਸਲ ਪ੍ਰਧਾਨ ਵੱਲੋਂ ਇਸ ਸਬੰਧ ਵਿੱਚ ਫੌਰੀ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।
ਪ੍ਰਧਾਨ ਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਝਾਂਸੀ ਰਾਣੀ ਚੌਕ ’ਚ ਨਗਰ ਕੌਂਸਲ ਦੀ ਮਾਲਕੀ ਵਾਲੀ ਥਾਂ ’ਤੇ ਬਣੀਆਂ ਦੁਕਾਨਾਂ, ਲਾਲਾ ਲਾਜਪਤ ਰਾਏ ਯਾਦਗਾਰੀ ਪਾਰਕ, ਪਾਣੀ ਵਾਲੀ ਟੈਂਕੀ, ਵਾਟਰ ਸਪਲਾਈ ਅਤੇ ਸੀਵਰੇਜ ਮੈਂਟੀਨੈਂਸ ਦਫ਼ਤਰ ਤੇ ਲਾਲਾ ਲਾਜਪਤ ਰਾਏ ਦਾ ਬੁੱਤ ਜਿਥੇ ਬਣਿਆ ਹੋਇਆ ਹੈ। ਇਸ ਥਾਂ ਦੀ ਕੁਝ ਰਸੂਖਦਾਰਾਂ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀ ਕਰਵਾ ਲਈ ਗਈ ਹੈ। ਉਨ੍ਹਾਂ ਕੌਂਸਲਰ ਹੁੰਦਿਆਂ ਇਹ ਮਾਮਲਾ ਪੁਲੀਸ, ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਰਾਣੀ ਸਬਜ਼ੀ ਮੰਡੀ ’ਚ ਕੇਂਦਰ ਅਤੇ ਨਗਰ ਕੌਂਸਲ ਦੀ ਜੋ ਥਾਂ ਹੈ ਉਸ ’ਤੇ ਵੀ ਗਲਤ ਰਜਿਸਟਰੀਆਂ ਦੇ ਆਧਾਰ ’ਤੇ ਕਬਜ਼ੇ ਕੀਤੇ ਗਏ ਹਨ। ਉਨ੍ਹਾਂ ਲਿਖਤੀ ਤੌਰ ’ਤੇ ਦੋਸ਼ ਲਗਾਏ ਕਿ ਰਜਿਸਟਰੀਆਂ ਹੋਣ ਸਮੇਂ ਨਗਰ ਕੌਂਸਲ ’ਚ ਉਸ ਸਮੇਂ ਤਾਇਨਾਤ ਅਧਿਕਾਰੀਆਂ ਦੇ ਮਿਲੇ ਹੋਣ ਦਾ ਵੀ ਖਦਸ਼ਾ ਹੈ, ਉਨ੍ਹਾਂ ਦੀ ਭੂਮਿਕਾ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਥਾਵਾਂ ਦੇ ਪੁਰਾਣੇ ਰਿਕਾਰਡ ਅਨੁਸਾਰ ਮਾਲਕੀ ਨਗਰ ਕੌਂਸਲ ਦੀ ਹੋਣ ਦੇ ਦਸਤਾਵੇਜ਼ ਵੀ ਜਲਦੀ ਮੁਹੱਈਆ ਕਰਵਾਏ ਜਾਣਗੇ। ਨਗਰ ਕੌਂਸਲ ਦੀ ਜ਼ਮੀਨ ’ਤੇ ਹੋਏ ਕਬਜ਼ਿਆਂ ਕਾਰਨ ਨਗਰ ਕੌਂਸਲ ਨੂੰ ਮੁਸ਼ਲਕ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਹਾਈਕੋਰਟ ਦੇ ਸੇਵਾ-ਮੁੱਕਤ ਜੱਜ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਰਸੂਖਵਾਨਾਂ ਵੱਲੋਂ ਆਪਣੇ ਰੁਤਬੇ ਦੇ ਜ਼ੋਰ ’ਤੇ ਗ਼ਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਅਜਿਹੇ ਜੁਰਮ ਕੀਤੇ ਜਾਂਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਆਪਣੀ ਪਹੁੰਚ ਦਾ ਗ਼ਲਤ ਫਾਇਦਾ ਚੁੱਕੇ ਕੇ ਸਰਕਾਰੀ ਜ਼ਮੀਨਾਂ ਦੀ ਇੰਜ ਲੁੱਟ ਨਾ ਕਰ ਸਕੇ। ਉਨ੍ਹਾਂ ਕਹਾ ਕਿ ਇਸ ਤਰ੍ਹਾਂ ਜ਼ਮੀਨਾਂ ’ਤੇ ਕਬਜ਼ੇ ਕਰਕੇ ਸਰਕਾਰ ਖ਼ਜ਼ਾਨਿਆਂ ਦੀ ਲੁੱਟ ਹੋ ਰਹੀ ਹੈ।

Advertisement

Advertisement