ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੁਣੌਤੀਆਂ ਨਾਲ ਨਜਿੱਠਣ ਲਈ ਰਲ ਕੇ ਕੰਮ ਕੀਤਾ ਜਾਵੇ: ਮੋਦੀ

07:08 AM Aug 18, 2024 IST

ਨਵੀਂ ਦਿੱਲੀ, 17 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਭਰ ’ਚ ਬੇਯਕੀਨੀਆਂ ਦੇ ਨਤੀਜਿਆਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਅੱਜ ਗਲੋਬਲ ਸਾਊਥ ਦੇ ਮੁਲਕਾਂ ਨੂੰ ਖੁਰਾਕ ਤੇ ਊਰਜਾ ਸੁਰੱਖਿਆ ਸੰਕਟ ਅਤੇ ਅਤਿਵਾਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਮੋਦੀ ਨੇ ਭਾਰਤ ਵੱਲੋਂ ਡਿਜੀਟਲ ਢੰਗ ਨਾਲ ਕਰਵਾਏ ‘ਵੁਆਇਸ ਆਫ ਗਲੋਬਲ ਸਾਊਥ’ ਸੰਮੇਲਨ ਦੇ ਤੀਜੇ ਐਡੀਸ਼ਨ ਦੇ ਸ਼ੁਰੂਆਤੀ ਭਾਸ਼ਣ ’ਚ ਕਿਹਾ ਕਿ ਭਾਰਤ ‘ਸੋਸ਼ਲ ਇੰਪੈਕਟ ਫੰਡ’ ’ਚ 2.5 ਕਰੋੜ ਡਾਲਰ ਦਾ ਮੁੱਢਲਾ ਯੋਗਦਾਨ ਦੇਵੇਗਾ ਜਿਸ ਦਾ ਮਕਸਦ ‘ਗਲੋਬਲ ਸਾਊਥ’ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਵਿਕਸਿਤ ਕਰਨਾ ਹੈ। ਉਨ੍ਹਾਂ ਆਪਸੀ ਵਪਾਰ ਤੇ ਤਾਲਮੇਲ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਸਥਿਰ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਲਈ ‘ਗਲੋਬਲ ਸਾਊਥ’ ਜਾਂ ਵਿਕਾਸਸ਼ੀਲ ਦੇਸ਼ਾਂ ਨਾਲ ਆਪਣੀਆਂ ਸਮਰੱਥਾਵਾਂ ਨੂੰ ਸਾਂਝਾ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਮੋਦੀ ਨੇ ਕਿਹਾ ਕਿ ਦੁਨੀਆ ਭਰ ’ਚ ‘ਬੇਯਕੀਨੀ ਦਾ ਮਾਹੌਲ’ ਹੈ ਅਤੇ ਦੁਨੀਆ ਹੁਣ ਵੀ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਉੱਭਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗ ਕਾਰਨ ਵਿਕਾਸ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਪਹਿਲਾਂ ਹੀ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਹੁਣ ਸਿਹਤ ਸੁਰੱਖਿਆ, ਖੁਰਾਕ ਸੁਰੱਖਿਆ ਤੇ ਊਰਜਾ ਸੁਰੱਖਿਆ ਨੂੰ ਲੈ ਫਿਕਰਾਂ ਹਨ।’ ਪ੍ਰਧਾਨ ਮੰਤਰੀ ਨੇ ਕਿਹਾ, ‘ਅਤਿਵਾਦ, ਕੱਟੜਵਾਦ ਤੇ ਵੱਖਵਾਦ ਸਾਡੇ ਸਮਾਜ ਲਈ ਗੰਭੀਰ ਖਤਰਾ ਬਣੇ ਹੋਏ ਹਨ। ਤਕਨੀਕੀ ਵੰਡ ਤੇ ਤਕਨੀਕ ਨਾਲ ਜੁੜੀਆਂ ਹੋਈਆਂ ਨਵੀਆਂ ਆਰਥਿਕ ਤੇ ਸਮਾਜਿਕ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਪਿਛਲੀ ਸਦੀ ’ਚ ਸਥਾਪਤ ਆਲਮੀ ਸ਼ਾਸਨ ਤੇ ਵਿੱਤੀ ਸੰਸਥਾਵਾਂ ਮੌਜੂਦਾ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਅਸਮਰੱਥ ਹਨ। ਉਨ੍ਹਾਂ ਕਿਹਾ, ‘ਇਹ ਸਮੇਂ ਦੀ ਮੰਗ ਹੈ ਕਿ ਗਲੋਬਲ ਸਾਊਥ ਦੇ ਦੇਸ਼ ਇਕਜੁੱਟ ਹੋਣ, ਇੱਕ ਆਵਾਜ਼ ’ਚ ਖੜ੍ਹੇ ਹੋਣ ਅਤੇ ਇੱਕ-ਦੂਜੇ ਦੀ ਤਾਕਤ ਬਣਨ। ਆਓ ਅਸੀਂ ਇਕ-ਦੂਜੇ ਦੇ ਤਜਰਬਿਆਂ ਤੋਂ ਸਿੱਖੀਏ।’ ਮੋਦੀ ਨੇ ਕਿਹਾ, ‘ਆਓ ਅਸੀਂ ਆਪਣੀਆਂ ਸਮਰੱਥਾਵਾਂ ਸਾਂਝੀਆਂ ਕਰੀਏ। ਆਓ ਅਸੀਂ ਸਾਰੇ ਮਿਲ ਕੇ ਦੋ-ਤਿਹਾਈ ਮਨੁੱਖਤਾ ਨੂੰ ਪਛਾਣ ਦਿਵਾਈਏ।’ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਭਾਰਤ ‘ਗਲੋਬਲ ਸਾਊਥ ਦੀਆਂ ਫਿਕਰਾਂ, ਚੁਣੌਤੀਆਂ ਤੇ ਆਸਾਂ ਨੂੰ ਸਾਹਮਣੇ ਲਿਆਉਂਦਿਆਂ ਖੁਦ ਨੂੰ ਇੱਕ ਮੂਹਰਲੀ ਆਵਾਜ਼ ਵਜੋਂ ਸਥਾਪਤ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੀ20 ਦੀ ਪ੍ਰਧਾਨਗੀ ਕਰਦਿਆਂ ਭਾਰਤ ਨੇ ਇਕਸਾਰ ਵਿਕਾਸ, ਡਿਜੀਟਲ ਖੋਜਾਂ, ਵਾਤਾਵਰਨ ਸੰਭਾਲ ਤੇ ਆਲਮੀ ਸਿਹਤ ਜਿਹੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ ਸੀ। -ਪੀਟੀਆਈ

Advertisement

ਪ੍ਰਧਾਨ ਮੰਤਰੀ ਵੱਲੋਂ ‘ਆਲਮੀ ਵਿਕਾਸ ਸਮਝੌਤੇ’ ਦੀ ਤਜਵੀਜ਼ ਪੇਸ਼

ਪ੍ਰਧਾਨ ਮੰਤਰੀ ਨੇ ਅੱਜ ਗਲੋਬਲ ਸਾਊਥ ਲਈ ਇੱਕ ਵੱਡੀ ਤੇ ਮਨੁੱਖ ਕੇਂਦਰਿਤ ‘ਆਲਮੀ ਵਿਕਾਸ ਸਮਝੌਤੇ’ ਦੀ ਤਜਵੀਜ਼ ਪੇਸ਼ ਕੀਤੀ ਅਤੇ ਕਿਹਾ ਕਿ ਇਸ ਨਾਲ ਵਪਾਰ, ਸਥਿਰ ਵਿਕਾਸ ਤੇ ਤਕਨੀਕੀ ਲੈਣ-ਦੇਣ ਤੇ ਪ੍ਰਾਜੈਕਟਾਂ ਲਈ ਰਿਆਇਤੀ ਫੰਡਿੰਗ ’ਤੇ ਧਿਆਨ ਕੇਂਦਰਿਤ ਹੋਵੇਗਾ। ਸੰਮੇਲਨ ਦੌਰਾਨ ਇਸ ਨਵੀਂ ਪਹਿਲਕਦਮੀ ਦਾ ਐਲਾਨ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਨਾਲ ਲੋੜਵੰਦ ਦੇਸ਼ਾਂ ’ਤੇ ਵਿਕਾਸ ਫੰਡਾਂ ਦੇ ਨਾਂ ’ਤੇ ਕਰਜ਼ੇ ਦਾ ਬੋਝ ਨਹੀਂ ਪਵੇਗਾ। ਮੋਦੀ ਨੇ ਕਿਹਾ ਕਿ ਇਹ ਸਮਝੌਤਾ ‘ਗਲੋਬਲ ਸਾਊਥ’ ਦੇ ਮੁਲਕਾਂ ਵੱਲੋਂ ਨਿਰਧਾਰਤ ਵਿਕਾਸ ਤਰਜੀਹਾਂ ਤੋਂ ਪ੍ਰੇਰਿਤ ਹੋਵੇਗਾ। ਉਨ੍ਹਾਂ ਕਿਹਾ, ‘ਮੈਂ ਭਾਰਤ ਵੱਲੋਂ ਇੱਕ ਆਲਮੀ ਵਿਕਾਸ ਸਮਝੌਤੇ ਦਾ ਮਤਾ ਪੇਸ਼ ਕਰਨਾ ਚਾਹਾਂਗਾ। ਇਸ ਸਮਝੌਤੇ ਦੀ ਨੀਂਹ ਭਾਰਤ ਦੀ ਵਿਕਾਸ ਯਾਤਰਾ ਤੇ ਵਿਕਾਸ ਭਾਈਵਾਲੀ ਦੇ ਤਜਰਬਿਆਂ ’ਤੇ ਆਧਾਰਿਤ ਹੋਵੇਗੀ। ਇਹ ਵਿਕਾਸ ਪੱਖੋਂ ਮਨੁੱਖਤਾ ਕੇਂਦਰਿਤ ਹੋਵੇਗਾ ਅਤੇ ਬਹੁ-ਖੇਤਰੀ ਨਜ਼ਰੀਏ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਲੋੜਵੰਦ ਮੁਲਕਾਂ ਦੇ ਵਿਕਾਸ ਫੰਡ ਦੇ ਨਾਂ ’ਤੇ ਕਰਜ਼ੇ ਦਾ ਬੋਝ ਨਹੀਂ ਪਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰਜੀਹ ਨਾਲ ਭਾਈਵਾਲ ਮੁਲਕਾਂ ਦੇ ਸਥਿਰ ਵਿਕਾਸ ’ਚ ਮਦਦ ਮਿਲੇਗੀ।

Advertisement
Advertisement