ਕੁਸ਼ਟ ਰੋਗ ਸਬੰਧੀ ਸਕਰੀਨਿੰਗ ਮੁਹਿੰਮ ਅੱਜ ਤੋਂ
07:52 AM Mar 08, 2024 IST
Advertisement
ਖੰਨਾ: ਇਥੋਂ ਦੇ ਨੇੜਲੇ ਪਿੰਡ ਮਾਨੂਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠਾਂ 8 ਤੋਂ 21 ਮਾਰਚ ਤੱਕ ਕੁਸ਼ਟ ਰੋਗ ਦੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਡਾ. ਦੱਤ ਨੇ ਦੱਸਿਆ ਕਿ ਇਸ ਸਬੰਧੀ ਪਿੰਡ ਲੋਪੋਂ, ਲੱਲਕਲਾਂ, ਘੁਲਾਲ, ਨੀਲੋਂ ਖੁਰਦ ਵਿੱਚ ਵੱਖ ਵੱਖ ਸਿਹਤ ਕਰਮੀਆਂ ਦੀਆਂ ਟੀਮਾਂ ਘਰ ਘਰ ਜਾ ਕੇ ਲੋਕਾਂ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕਰਦਿਆਂ ਮਰੀਜ਼ਾਂ ਦੀ ਸਕਰੀਨਿੰਗ ਕਰਨਗੀਆਂ। ਉਨ੍ਹਾਂ ਕਿਹਾ ਕਿ ਚਮੜੀ ਦਾ ਸੁੰਨ ਹੋਣਾ, ਪੈਰਾਂ ਦੀ ਕਮਜ਼ੋਰੀ, ਨਿਸ਼ਾਨ ਪੈਣਾ, ਗਰਮ ਠੰਢੇ ਦਾ ਪਤਾ ਨਾ ਲੱਗਣਾ, ਕੰਨਾਂ ਪਿੱਛੇ ਗੱਠਾਂ, ਉਗਲਾਂ ਦਾ ਮੁੜ ਜਾਣਾ, ਅੱਖਾਂ ਬੰਦ ਕਰਨ ਵਿਚ ਪ੍ਰੇਸ਼ਾਨੀ ਹੋਣਾ ਆਦਿ ਕੁਸ਼ਟ ਰੋਗ ਦੇ ਲੱਛਣ ਹਨ। ਇਸ ਰੋਗ ਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ ਵਿਅਕਤੀ ਦੀ ਅਪਾਹਿਜਤਾ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਦਾ ਇਲਾਜ ਸੰਭਵ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement