ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਨੇੜਲੇ ਪਿੰਡਾਂ ਵਿੱਚ ਤੇਂਦੂਏ ਦੀ ਦਹਿਸ਼ਤ

08:32 AM Aug 27, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਅਗਸਤ
ਇੱਥੋਂ ਨੇੜਲੇ ਪਿੰਡ ਬਾਰਨ ਅਤੇ ਹਰਦਾਸਪੁਰ ਦੇ ਖੇਤਰ ਵਿੱਚ ਤੇਂਦੂਏ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਤੋਂ ਪਹਿਲਾਂ ਇਕ ਤੇਂਦੂਆ ਪਟਿਆਲਾ ਜੰਗਲਾਤ ਵਿਭਾਗ ਨੇ ਫੜਨ ਦਾ ਦਾਅਵਾ ਕੀਤਾ ਸੀ ਪਰ ਇਕ ਹੋਰ ਤੇਂਦੂਆ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਸਬੰਧੀ ਕਈ ਪਿੰਡਾਂ ਵਿੱਚ ਜਾਨ ਮਾਲ ਦੀ ਰਾਖੀ ਲਈ ਮੁਨਿਆਦੀ ਵੀ ਹੋਣ ਲੱਗੀ ਹੈ। ਹੁਣ ਤੇਂਦੂਏ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਪਿੰਡਾਂ ਦੇ ਲੋਕਾਂ ਖੇਤ ਵਿੱਚ ਲੁਕੇ ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਅਗਲੇ ਖੇਤਾਂ ਵਿੱਚ ਭੱਜ ਜਾਂਦਾ ਹੈ। ਨੰਬਰਦਾਰ ਭਾਗ ਸਿੰਘ ਹਰਦਾਸਪੁਰ ਨੇ ਦੱਸਿਆ ਕਿ ਸਾਡੇ ਪਿੰਡਾਂ ਵਿਚ ਤੇਂਦੂਆ ਘੁੰਮ ਰਿਹਾ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਹੈ, ਪਰ ਪ੍ਰਸ਼ਾਸਨ ਕੋਈ ਪੁਖ਼ਤਾ ਕਾਰਵਾਈ ਨਹੀਂ ਕਰ ਰਿਹਾ। ਤੇਂਦੂਆ ਖੇਤਾਂ ਵਿੱਚ ਘਾਤ ਲਗਾ ਕੇ ਬੈਠਾ ਰਹਿੰਦਾ ਹੈ ਜਾਂ ਕਿਸੇ ਦਰਖਤ ’ਤੇ ਚੜ੍ਹ ਜਾਂਦਾ ਹੈ। ਬੀਤੇ ਦਿਨਾਂ ਵਿੱਚ ਤੇਂਦੂਏ ਨੇ ਪਿੰਡ ਦੇ ਬਾਹਰ ਦੋ ਕੁੱਤਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਤੇਂਦੂਏ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਖੇਤਾਂ ਵਿੱਚ ਪਿੰਜਰਾ ਰੱਖਿਆ ਗਿਆ ਹੈ, ਵਿਭਾਗ ਦੇ ਕਰਮਚਾਰੀ ਜਾਲ ਵੀ ਲਗਾ ਰਹੇ ਹਨ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਇਸ ਤੋਂ ਪਹਿਲਾਂ ਘਨੌਰ ਹਲਕੇ ਵਿੱਚ ਤੇਂਦੂਆ ਦੇਖਿਆ ਗਿਆ ਸੀ ਜਿਸ ਨੂੰ ਫੜਨ ਦਾ ਦਾਅਵਾ ਕਰਦਿਆਂ ਜੰਗਲਾਤ ਵਿਭਾਗ ਨੇ ਫ਼ੋਟੋਆਂ ਵੀ ਜਾਰੀ ਕੀਤੀਆਂ ਸਨ।

Advertisement

Advertisement
Advertisement