ਪਿੰਡ ਮੰਗੋਲੀ ਰਾਂਗੜਾਨ ’ਚ ਤੇਂਦੂਏ ਦੀ ਦਹਿਸ਼ਤ
07:51 AM Aug 02, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਗਸਤ
ਬਲਾਕ ਬਾਬੈਨ ਦੇ ਪਿੰਡ ਮੰਗੋਲੀ ਰਾਂਗੜਾਨ ਵਿੱਚ ਜੈਪਾਲ ਨੇ ਤੇਂਦੂਏ ਨੂੰ ਆਪਣੇ ਘਰ ਦੀ ਛੱਤ ’ਤੇ ਚੜ੍ਹਦਿਆਂ ਦੇਖਿਆ। ਇਸ ਸਬੰਧੀ ਸੂਚਨਾ ਪੁਲੀਸ ਤੇ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ। ਜਦੋਂ ਜੈਪਾਲ ਨੇ ਤੇਂਦੂਏ ਨੂੰ ਦੇਖਿਆ ਤਾਂ ਉਸ ਨੇ ਫੋਨ ਕਰਕੇ ਪਿੰਡ ਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ ਤੇ ਜਦੋਂ ਲੋਕ ਉਥੇ ਆਏ ਤਾਂ ਲੋਕਾਂ ਨੂੰ ਦੇਖਿਆ ਕਿ ਤੇਂਦੁਆ ਉਥੋਂ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਤੇਂਦੁਏ ਬਾਰੇ ਪੁਲੀਸ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਸੂਚਨਾ ਮਿਲਦੇ ਹੀ ਡਾਇਲ 112 ਦੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਤੇ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦੇ ਕੇ ਮੌਕੇ ’ਤੇ ਬੁਲਾਇਆ। ਪੁਲੀਸ ਨੇ ਤੇਂਦੂਏ ਦੇ ਪੈਰਾਂ ਦੇ ਨਿਸ਼ਾਨਾਂ ਰਾਹੀਂ ਉਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ। ਪੂਰੇ ਖੇਤਰ ਵਿਚ ਸਹਿਮ ਦਾ ਮਾਹੌਲ ਹੈ।
Advertisement
Advertisement
Advertisement