ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਕੂਲਾ ਦੇ ਪਿੰਡ ਭੂੜ ਵਿੱਚ ਤੇਂਦੂਏ ਨੇ ਦੋ ਬੱਕਰੀਆਂ ਮਾਰੀਆਂ

08:11 AM Sep 29, 2024 IST
ਤੇਂਦੂਏ ਵੱਲੋਂ ਮਾਰੀ ਗਈ ਬੱਕਰੀ ਦਿਖਾਉਂਦੇ ਹੋਏ ਪਿੰਡ ਵਾਸੀ। -ਫੋਟੋ: ਨਿਤਿਨ ਮਿੱਤਲ

ਪੀ.ਪੀ. ਵਰਮਾ
ਪੰਚਕੂਲਾ, 28 ਸਤੰਬਰ
ਪੰਚਕੂਲਾ ਦੇ ਮੋਰਨੀ ਇਲਾਕੇ ਦੇ ਪਿੰਡ ਭੂੜ ਵਿੱਚ ਅੱਜ ਤੇਂਦੂਏ ਨੇ ਦੋ ਬੱਕਰੀਆਂ ਨੂੰ ਮਾਰ ਦਿੱਤਾ। ਇਸ ਕਾਰਨ ਪਿੰਡ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕੀ ਮਾਦਾ ਤੇਂਦੂਆ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਆਪਣੇ ਬੱਚਿਆਂ ਨਾਲ ਘੁੰਮ ਰਹੀ ਹੈ। ਰੋਜ਼ਾਨਾ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਵਿੱਚ ਡਰ ਦਾ ਮਾਹੌਲ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅੱਜ ਤੇਂਦੂਏ ਨੇ ਬੱਕਰੀਆਂ ’ਤੇ ਦਿਨ-ਦਿਹਾੜੇ ਹਮਲਾ ਕੀਤਾ ਹੈ ਤੇ ਪਿੰਡ ਦੇ ਲੋਕ ਕਈ ਵਾਰੀ ਤੇਦੂਏ ਨੂੰ ਦੇਖ ਵੀ ਚੁੱਕੇ ਹਨ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਖਤਮ ਹੋ ਸਕੇ। ਦੱਸਣਯੋਗ ਹੈ ਕਿ ਮੋਰਨੀ ਇਲਾਕੇ ਵਿੱਚ ਇੱਕ ਸਰਵੇਖਣ ਦੌਰਾਨ 18 ਤੋਂ ਵੱਧ ਤੇਂਦੂਏ ਮੌਜੂਦ ਹੋਣ ਬਾਰੇ ਖੁਲਾਸਾ ਹੋਇਆ ਸੀ।

Advertisement

Advertisement