ਜ਼ਿਲ੍ਹਾ ਫਤਹਿਗੜ੍ਹ ਵਿੱਚ ਤੇਂਦੂਆ ਮੌਜੂਦ ਨਹੀਂ: ਵਣ ਰੇਂਜ ਅਫ਼ਸਰ
08:53 AM Sep 22, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 21 ਸਤੰਬਰ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਤੇਂਦੂਆ ਮੌਜੂਦ ਨਹੀਂ ਹੈ। ਇਸ ਲਈ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ, ਕੇਵਲ ਸੁਚੇਤ ਰਹਿਣ ਦੀ ਲੋੜ ਹੈ। ਇਹ ਗੱਲ ਜੰਗਲੀ ਜੀਵ ਰੇਂਜ ਅਫ਼ਸਰ ਬਲਵਿੰਦਰ ਸਿੰਘ ਨੇ ਬੀਤੇ ਦਿਨ ਸੰਘੋਲ ਖੇਤਰ ਵਿੱਚ ਤੇਂਦੂਏ ਦੀ ਮੌਜੂਦਗੀ ਬਾਬਤ ਮਿਲੀਆਂ ਰਿਪੋਰਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਖੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਇਸ ਬਾਬਤ ਬਿਲਕੁਲ ਨਾ ਘਬਰਾਉਣ ਪਰ ਸੂਚੇਤ ਜ਼ਰੂਰ ਰਹਿਣ। ਇਸ ਮਸਲੇ ਸਬੰਧੀ ਜਿੱਥੇ ਵੱਖੋ-ਵੱਖ ਟੀਮਾਂ ਫ਼ੀਲਡ ਵਿੱਚ ਤਾਇਨਾਤ ਹਨ, ਉੱਥੇ ਰੈਪਿਡ ਰਿਸਪਾਂਸ ਟੀਮ ਵੀ ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਹੈ। ਇਸ ਦੇ ਨਾਲ ਨਾਲ ਅਹਿਤੀਆਤ ਵਜੋਂ ਪਿੰਜਰੇ ਲਾਉਣ ਸਮੇਤ ਹੋਰ ਵੀ ਲੋੜੀਂਦੀ ਪ੍ਰਬੰਧ ਮੁਕਮੰਲ ਹਨ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਹਿਫ਼ਾਜ਼ਤ ਲਈ ਵਚਨਬੱਧ ਹੈ।
Advertisement
Advertisement
Advertisement