ਵਿਵੇਕ ਚੈਰੀਟੇਬਲ ਹਸਪਤਾਲ ’ਚ 240 ਮਰੀਜ਼ਾਂ ਦੇ ਲੈਂਜ਼ ਪਾਏ
10:25 AM Dec 01, 2024 IST
ਭਗਤਾ ਭਾਈ:
Advertisement
ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿੱਚ ਮੁੱਖ ਪ੍ਰਬੰਧਕ ਸੁਆਮੀ ਬ੍ਰਹਮਮੁਨੀ ਤੇ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 252ਵਾਂ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਗਿਆ। ਬਾਬਾ ਗੰਗਾ ਰਾਮ ਨੇ ਦੱਸਿਆ ਕਿ ਡਾ. ਰਵੀਕਾਂਤ ਬਮੋਤਰਾ, ਡਾ. ਮਿਨਾਕਸ਼ੀ ਸਿੰਧੂ ਤੇ ਡਾ. ਸੁਪ੍ਰੀਤ ਕੌਰ ਨੇ 910 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ 240 ਮਰੀਜ਼ਾਂ ਦੇ ਮੁਫਤ ਲੈਂਜ਼ ਪਾਏ ਗਏ। ਨਾਇਬ ਤਹਿਸੀਲਦਾਰ ਭਗਤਾ ਗੁਰਦੀਪ ਸਿੰਘ ਨੇ ਵਿਵੇਕ ਆਸ਼ਰਮ ਜਲਾਲ ਦੇ ਕਾਰਜਾਂ ਦੀ ਸਲਾਘਾ ਕੀਤੀ। ਇਸ ਮੌਕੇ ਸੰਤ ਸਰਬਾਨੰਦ ਹਰਿਦੁਆਰ, ਸਤੀਸ਼ ਕੁਮਾਰ ਸ਼ਰਮਾ, ਕੇਵਲ ਸਿੰਘ ਭੰਡਾਰੀ, ਡਾ. ਬੀਰਭਾਨ ਜਲਾਲ ਤੇ ਜਸਵਿੰਦਰ ਸਿੰਘ ਪੱਪੂ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement