ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਨੇ ਵਿਸ਼ਵ ਹੁਨਰ ਦਿਵਸ ਮਨਾਇਆ

08:46 AM Jul 17, 2024 IST
ਪ੍ਰਤਾਪ ਸ੍ਰੀਰਾਮ ਸੁੰਦਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਜਗਮੋਹਨ ਸਿੰਘ
ਰੂਪਨਗਰ, 16 ਜੁਲਾਈ
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਐਲਟੀਐਸਯੂ ਵੱਲੋਂ ਵਿਸ਼ਵ ਹੁਨਰ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਡੀਨ ਅਤੇ ਮੁਖੀਆਂ ਸਣੇ ਸੌ ਤੋਂ ਵੱਧ ਫੈਕਲਟੀ ਮੈਂਬਰਾਂ ਅਤੇ ਟਰੇਨਰਾਂ ਲਈ ਮਾਸਟਰ ਕਲਾਸ ਦਾ ਪ੍ਰਬੰਧ ਕੀਤਾ ਗਿਆ। ‘ਸ਼ਾਂਤੀ ਅਤੇ ਵਿਕਾਸ ਲਈ ਯੁਵਾ ਹੁਨਰ’ ਥੀਮ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਡਾ. ਪ੍ਰਤਾਪ ਸ੍ਰੀਰਾਮ ਸੁੰਦਰ ਅਕਾਦਮਿਕ ਡਾਇਰੈਕਟਰ (ਐਮਆਈਜੀਐਮ) ਨੇ ਸਰੋਤ ਵਿਅਕਤੀ ਵਜੋਂ ਵਿਦਿਆਰਥੀਆਂ ਲਈ ਪਾਠਾਂ ਨੂੰ ਅਸਰਦਾਇਕ ਢੰਗ ਨਾਲ ਕੀਮਤੀ ਸਮਝ ਪ੍ਰਦਾਨ ਕਰਨ ਅਤੇ ਪ੍ਰਭਾਵਸ਼ਾਲੀ ਅਧਿਆਪਨ ਸਿਖਲਾਈ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਪਰਵਿੰਦਰ ਕੌਰ, ਪ੍ਰੋ ਵਾਈਸ ਚਾਂਸਲਰ, ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ, ਪੰਜਾਬ , ਡਾ. ਨਵਨੀਤ ਚੋਪੜਾ, ਡੀਨ ਅਕਾਦਮਿਕ ਮਾਮਲੇ, ਐਲਟੀਐੱਸਯੂ ਨੇ ਭਾਗੀਦਾਰਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪੀਐੱਮਕੇਵੀਵਾਈ ਸਕੀਮ ਵਿੱਚ ਸਿਖਲਾਈ ਲੈ ਰਹੇ ਉਮੀਦਵਾਰਾਂ ਨੂੰ ਕਿੱਟਾਂ ਵੀ ਵੰਡੀਆਂ ਗਈਆਂ।

Advertisement

Advertisement
Advertisement