ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਹਿਰਾਗਾਗਾ: ਨਰਮਾ ਬੀਤੇ ਸਾਲ ਨਾਲੋਂ 3500 ਰੁਪਏ ਘੱਟ ਮੁੱਲ ’ਤੇ ਵਿਕਿਆ

11:11 AM Sep 08, 2023 IST

ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਸਤੰਬਰ
ਇਸ ਸ਼ਹਿਰ ਵਿੱਚ ਅੱਜ ਨਰਮੇ ਦੀਆਂ ਪਹਿਲੀਆਂ ਢੇਰੀਆਂ ਵਿਕਣ ਲਈ ਆਈਆਂ। ਇਹ ਨਰਮਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਦੀ ਦੁਕਾਨ ਉਤੇ ਕਿਸਾਨ ਗੁਰਤੇਜ ਸਿੰਘ ਹਰਿਆਓ ਦੀ ਨਰਮੇ ਦੀ ਢੇਰੀ 6500 ਰੁਪਏ ਸਭ ਤੋਂ ਉੱਚੀ ਬੋਲੀ ਦੇ ਕੇ ਕ੍ਰਿਸ਼ਨਾ ਕਾਟਨ ਮਿੱਲ ਵੱਲੋਂ ਖਰੀਦਿਆ। ਨਰਮੇ ਦੀ ਪਹਿਲੀ ਬੋਲੀ ਹਲਕਾ ਲਹਿਰਾਗਾਗਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰਬੜ ਨੇ ਸ਼ੁਰੂ ਕਰਵਾਈ। ਵਿਧਾਇਕ ਗੋਇਲ ਨੇ ਕਿਹਾ ਕਿ ਨਰਮੇ ਅਤੇ ਝੋਨੇ ਦੀ ਖਰੀਦ ਸਬੰਧੀ ਕਿਸੇ ਵੀ ਆੜ੍ਹਤੀਏ ਕਿਸਾਨ ਜਾਂ ਮਜ਼ਦੂਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਨਰਮਾ ਵੇਚਣ ਆਏ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਨਰਮੇ ਦੀ ਫ਼ਸਲ ਜਿੱਥੇ 60-70 ਫੀਸਦੀ ਘੱਟ ਹੈ, ਉੱਥੇ ਹੀ ਰੇਟ ਵੀ ਪਿਛਲੇ ਸਾਲ ਦੇ ਮੁਕਾਬਲੇ 3500 ਰੁਪਏ ਕੁਇੰਟਲ ਘੱਟ ਹੈ। ਕਪਾਹ ਮਿਲ ਮਾਲਕਾਂ ਵਿੱਚੋਂ ਨੀਤਨ ਕਾਟਨ ਕੰਪਨੀ, ਕ੍ਰਿਸ਼ਨਾ ਕਾਟਨ ਕੰਪਨੀ ਅਤੇ ਵਿਜੇ ਕੁਮਾਰ ਐਂਡ ਸੰਜ ਨੇ ਦੱਸਿਆ ਕਿ ਨਰਮੇ ਦੀ ਫਸਲ ਅਜੇ ਸਿੱਲ੍ਹੀ ਆ ਰਹੀ ਹੈ, ਜਿਸ ਕਾਰਨ ਰੇਟ ਵੀ  ਘੱਟ ਹੈ। ਖੇਤੀਬਾੜੀ ਵਿਕਾਸ ਅਫ਼ਸਰ ਸੰਗਰੂਰ ਡਾ. ਇੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਜ਼ਿਲ੍ਹੇ ਸੰਗਰੂਰ ਅੰਦਰ ਇਸ ਬਾਰ 1100 ਹੈਕਟੇਅਰ ਵਿੱਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 750 ਹੈਕਟੇਅਰ ਘੱਟ ਹੈ। ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀਜ ਉੱਤੇ 33 ਫੀਸਦੀ ਸਬਸਿਡੀ ਵੀ ਮੁਹੱਈਆ ਕਰਵਾਈ ਗਈ।

Advertisement

Advertisement