ਲਹਿਰਾਗਾਗਾ: ਪਿੰਡ ਰਾਏਧਰਾਨਾ ’ਚ ਪਤੀ ਨੇ ਪਤਨੀ ਦੀ ਹੱਤਿਆ ਕੀਤੀ
01:31 PM May 25, 2024 IST
ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਮਈ
ਇਸ ਸਬ ਡਵੀਜ਼ਨ ਦੇ ਪਿੰਡ ਰਾਏਧਰਾਨਾ ਵਿੱਚ ਪਤੀ ਨੇ ਪਤਨੀ ਦੀ ਕਥਿਤ ਤੌਰ ’ਤੇ ਗਲ ਘੋਟਕੇ ਹੱਤਿਆ ਕਰ ਦਿੱਤੀ। ਦੋਵਾਂ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਜੋੜੇ ਦੇ ਦੋ ਨਾਬਾਲਗ ਬੱਚੇ ਹਨ। ਮ੍ਰਿਤਕਾ ਦੀ ਪਛਾਣ ਗੀਤਾ ਰਾਣੀ ਪਤਨੀ ਸੁਖਦੀਪ ਸਿੰਘ ਵਜੋਂ ਹੋਈ ਹੈ। ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖਵਾ ਦਿੱਤੀ ਹੈ।
Advertisement
Advertisement
Related News
Advertisement