ਲਹਿਰਾਗਾਗਾ: 6 ਮਹੀਨੇ ਪਹਿਲਾਂ ਵਿਆਹੀ ਮੁਟਿਆਰ ਨੇ ਨਹਿਰ ’ਚ ਛਾਲ ਮਾਰੀ
11:13 AM Sep 04, 2023 IST
ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਸਤੰਬਰ
ਇਸ ਸ਼ਹਿਰ ਕੋਲ ਦੀ ਲੰਘਦੀ ਨਹਿਰ ਵਿੱਚ ਵਿਆਹੁਤਾ ਨੇ ਬੀਤੀ ਰਾਤ ਛਾਲ ਮਾਰ ਦਿੱਤੀ। ਗੋਤਾਖੋਰਾਂ ਵੱਲੋਂ ਅਣਥੱਕ ਯਤਨ ਕਰਨ 'ਤੇ ਵੀ ਔਰਤ ਬਾਰੇ ਪਤਾ ਨਹੀਂ ਲੱਗਿਆ। ਸਰਬਜੀਤ ਕੌਰ ਧੂਰੀ ਤੋਂ ਪਿੰਡ ਨੰਗਲਾ ਵਿਖੇ ਕਰੀਬ 6 ਮਹੀਨੇ ਪਹਿਲਾਂ ਸਤਗੁਰ ਸਿੰਘ ਨਾਲ ਵਿਆਹੀ ਸੀ, ਜਿਸ ਨੇ ਲਹਿਰਾਗਾਗਾ ਨੇੜੇ ਘੱਗਰ ਬਰਾਂਚ ਨਹਿਰ ਵਿਚ ਭੇਤਭਰੀ ਹਾਲਤ ਵਿੱਚ ਛਾਲ ਮਾਰ ਦਿੱਤੀ।
Advertisement
Advertisement