ਲਹਿਰਾਗਾਗਾ: ਕਰਜ਼ੇ ਕਾਰਨ 38 ਸਾਲਾ ਕਿਸਾਨ ਨੇ ਖ਼ੁਦਕੁਸ਼ੀ ਕੀਤੀ
01:27 PM Apr 04, 2024 IST
ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਅਪਰੈਲ
ਨੇੜਲੇ ਪਿੰਡ ਲਹਿਲ ਕਲਾ ਵਿੱਚ ਕਿਸਾਨ ਨੇ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। 38 ਸਾਲਾ ਰਿੰਕੂ ਸ਼ਰਮਾ ਪੁੱਤਰ ਸ਼ਾਮ ਲਾਲ ਨੇ ਨਿੱਜੀ ਬੈਂਕ ਤੋਂ ਪਰਿਵਾਰ ਤੇ ਕਾਰੋਬਾਰ ਲਈ ਤਿੰਨ ਲੱਖ ਦਾ ਕਰਜ਼ਾ ਲਿਆ ਸੀ, ਜਿਸ ਕਾਰਨ ਪ੍ਰੇਸ਼ਾਨੀ ਵਿੱਚ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਟੋਹਾਣਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਕਈ ਦਿਨ ਦੇ ਇਲਾਜ ਮਗਰੋਂ ਅੱਜ ਦਮ ਤੋੜ ਗਿਆ ਹੈ। ਮ੍ਰਿਤਕ ਦੇ ਭਰਾ ਹਰਪਾਲ ਸਿੰਘ ਅਨੁਸਾਰ ਮਰਹੂਮ ਦੇ ਪਰਿਵਾਰ ਵਿੱਚ ਪਤਨੀ ਤੇ ਦੋ ਬੱਚੇ ਹਨ। ਪਰਿਵਾਰ ਨੇ ਉਸ ਦਾ ਸਸਕਾਰ ਕਰ ਦਿੱਤਾ ਪਰ ਪੁਲੀਸ ਅਨੁਸਾਰ ਉਸ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
Advertisement
Advertisement