ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਨ ਸਭਾ: ਧਿਆਨ ਦਿਵਾਊ ਮਤਿਆਂ ਵਿੱਚ ਉੱਠੇ ਜਨਤਕ ਮੁੱਦੇ

09:11 AM Sep 03, 2024 IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਖਹਿਰਾ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਸਤੰਬਰ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਧਿਆਨ ਦਿਵਾਊ ਮਤਿਆਂ ਦੌਰਾਨ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਧਿਆਨ ਦਿਵਾਊ ਮਤਾ ਪੇਸ਼ ਕਰਦਿਆਂ ਜੈਤੋ ਨੇੜਲੇ ਟੌਲ ਪਲਾਜ਼ਾ ਲਾਗੇ ਪਿੰਡ ਬਾਜਾਖਾਨਾ ਦੀ ਸਰਵਿਸ ਰੋਡ ’ਤੇ ਸੀਵਰੇਜ ਦਾ ਪਾਣੀ ਖੜ੍ਹਨ ਦਾ ਮੁੱਦਾ ਚੁੱਕਿਆ। ਹਲਕਾ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਦੇ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਸ਼ਾਹਕੋਟ ਹਲਕੇ ਵਿਚਲੇ ਅਧੂਰੇ ਪੁਲ ਦਾ ਕੰਮ 17 ਜੁਲਾਈ 2018 ਨੂੰ ਅਲਾਟ ਕੀਤਾ ਗਿਆ ਸੀ ਜਿਸ ਨੂੰ ਠੇਕੇਦਾਰ ਨੇ 2022 ਤੱਕ ਮੁਕੰਮਲ ਕਰਨਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਠੇਕੇਦਾਰ ਨੂੰ 41.14 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ ਅਤੇ ਠੇਕੇਦਾਰ ਨਾਲ ਕੀਤਾ ਇਕਰਾਰਨਾਮਾ ਰੱਦ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਅੱਜ ਏਐੱਸਆਈ ਬੋਹੜ ਸਿੰਘ ਵੀ ਚਰਚਾ ਵਿੱਚ ਰਿਹਾ। ਬੋਹੜ ਸਿੰਘ ’ਤੇ ਕੁਰੱਪਸ਼ਨ ਦਾ ਕੇਸ ਥਾਣਾ ਸਿਟੀ ਕੋਟਕਪੂਰਾ ਵਿੱਚ ਦਰਜ ਹੋਇਆ ਸੀ। ਸਪੀਕਰ ਨੇ ਕਿਹਾ ਕਿ ਬੋਹੜ ਸਿੰਘ ਨੇ ਬੈਂਕ ਜ਼ਰੀਏ ਗੈਂਗਸਟਰ ਤੋਂ ਰਿਸ਼ਵਤ ਲਈ ਸੀ। ਦੇਰ ਸ਼ਾਮ ਪੰਜਾਬ ਪੁਲੀਸ ਨੇ ਬੋਹੜ ਸਿੰਘ ਨੂੰ ਮੁਅੱਤਲ ਕਰ ਦਿੱਤਾ। ਸੈਸ਼ਨ ਦੇ ਸ਼ੁਰੂ ਵਿੱਚ ਹੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਛੇ ਮਹੀਨੇ ਬਾਅਦ ਸੈਸ਼ਨ ਹੋ ਰਿਹਾ ਹੈ ਅਤੇ ਉਹ ਵੀ ਢਾਈ ਤਿੰਨ ਦਿਨ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਮੁੱਦੇ ਹਨ ਜਿਨ੍ਹਾਂ ਵਿਚ ਬੇਅਦਬੀ ਦਾ ਮੁੱਦਾ, ਬੁੱਢੇ ਨਾਲੇ , ਨਸ਼ਿਆਂ ਦਾ ਮੁੱਦਾ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪਹਿਲੇ ਬਜਟ ਸੈਸ਼ਨ ਦੀਆਂ ਸਿਰਫ਼ ਸੱਤ ਬੈਠਕਾਂ ਹੋਈਆਂ ਸਨ। ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿਚਲੇ ਆਰਐੱਮਪੀ ਨੂੰ ਰਜਿਸਟਰਡ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕੋਈ ਨਾ ਕੋਈ ਡਿਗਰੀ ਕਰਨੀ ਹੀ ਪਵੇਗੀ। ਉਹ ਦੂਜੇ ਸੂਬਿਆਂ ਵਿੱਚ ਅਜਿਹਾ ਮਾਡਲ ਵੀ ਭਾਲ ਰਹੇ ਹਨ ਜਿਸ ਤਹਿਤ ਇਨ੍ਹਾਂ ਨੂੰ ਰਜਿਸਟਰਡ ਕੀਤੇ ਜਾਣ ਦਾ ਰਾਹ ਖੁੱਲ੍ਹ ਸਕਦਾ ਹੋਵੇ। ਪ੍ਰਿੰਸੀਪਲ ਬੁੱਧ ਰਾਮ ਨੇ ਇਹ ਮਤਾ ਲਿਆਂਦਾ ਅਤੇ ਮੰਗ ਕੀਤੀ ਕਿ ਆਰਐੱਮਪੀ ਨੂੰ ਕੋਈ ਨਾ ਕੋਈ ਰਾਹ ਕੱਢ ਕੇ ਰਜਿਸਟਰਡ ਕੀਤਾ ਜਾਵੇ।

Advertisement

ਐੱਨਓਸੀ ਦੇ ਖ਼ਾਤਮੇ ਵਾਲਾ ਬਿੱਲ ਅੱਜ

ਇਜਲਾਸ ਦੇ ਦੂੂਜੇ ਦਿਨ ਸਦਨ ਵਿੱਚ ਅਹਿਮ ‘ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਬਿੱਲ 2024 ਪਾਸ ਹੋਣ ਦੀ ਸੰਭਾਵਨਾ ਹੈ। ਬਿੱਲ ਪਾਸ ਹੋਣ ਦੀ ਸੂਰਤ ਤਹਿਤ ਪੰਜਾਬ ਵਿਚ ਰਜਿਸਟਰੀਆਂ ਲਈ ਐੱਨਓਸੀ ਦੀ ਸ਼ਰਤ ਇੱਕ ਵਾਰ ਮੁਆਫ਼ ਹੋ ਜਾਵੇਗੀ। ਇਸੇ ਤਰ੍ਹਾਂ ਭਲਕੇ ਈਸਟ ਵਾਰ ਅਵਾਰਡਜ਼ (ਸੋਧ) ਬਿੱਲ ਵੀ ਪੇਸ਼ ਹੋਣਾ ਹੈ।

Advertisement
Advertisement
Tags :
MLA Amolak SinghMonsoon Sessionpunjab vidhan sabhaPunjabi khabarPunjabi Newstoll plaza