ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ
06:20 AM Feb 07, 2025 IST
Advertisement
ਫਗਵਾੜਾ: ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ’ਚ ਲਵਲੀ ਸਕੂਲ ਆਫ ਲਾਅ ਦੇ ਐੱਚ.ਓ.ਡੀ. ਪ੍ਰੋ. ਸੁਨੀਲ ਕੁਮਾਰ ਤੇ ਡਾ. ਨੀਰੂ ਮਿੱਤਲ ਨੇ ਕੀਤੀ। ਰਾਜਵੰਤ ਕੌਰ ਚੀਫ ਜੁਡੀਸ਼ਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੇ ਵਿਦਿਆਰਥੀਆਂ ਨੂੰ ਨਾਲਸਾ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਵਿਕਟਿਮ ਕੰਪਨਸੈਸ਼ਨ ਸਕੀਮ ਤੇ ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ ਐਕਟ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਲੀਗਲ ਏਡ ਕਲੀਨਿਕ ਵੀ ਸਥਾਪਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement
Advertisement