Leeds Test: ਲੀਡਜ਼ ਟੈਸਟ: ਇੰਗਲੈਂਡ ਪਹਿਲੀ ਵਾਰੀ ’ਚ 465 ਦੌੜਾਂ ’ਤੇ ਆਲਆਊਟ; ਭਾਰਤ ਦੋ ਵਿਕਟਾਂ ਦੇ ਨੁਕਸਾਨ ’ਤੇ 90 ਦੌੜਾਂ
ਲੀਡਜ਼, 22 ਜੂਨ
India bowled out England for 465 ਇੱਥੇ ਭਾਰਤ ਤੇ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਅੱਜ ਇੰਗਲੈਂਡ ਦੀ ਟੀਮ 465 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਨਾਲ ਭਾਰਤ ਨੂੰ ਪਹਿਲੀ ਪਾਰੀ ਵਿਚ ਛੇ ਦੌੜਾਂ ਦੀ ਲੀਡ ਮਿਲ ਗਈ ਹੈ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 14ਵੀਂ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਪਹਿਲੀ ਪਾਰੀ ਵਿਚ 471 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਇੰਗਲੈਂਡ ਨੇ ਤੀਜੇ ਦਿਨ ਤਿੰਨ ਵਿਕਟਾਂ ਦੇ ਨੁਕਸਾਨ ਨਾਲ 209 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਓਲੀ ਪੋਪ 106, ਹੈਰੀ 99 ਤੇ ਬੇਨ ਡਕੇਟ 62 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਇਲਾਵਾ ਜੈਮੀ ਸਮਿੱਥ ਨੇ 40 ਤੇ ਕ੍ਰਿਸ ਵੋਕਸ ਨੇ 38 ਦੌੜਾਂ ਬਣਾਈਆਂ। ਜਸਪ੍ਰੀਤ ਨੇ ਪੰਜ, ਪ੍ਰਸਿੱਧ ਕ੍ਰਿਸ਼ਨਾ ਨੇ ਤਿੰਨ ਤੇ ਮੁਹੰਮਦ ਸਿਰਾਜ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ਨਾਲ 90 ਦੌੜਾਂ ਬਣਾ ਲਈਆਂ ਹਨ ਤੇ ਭਾਰਤ ਦੀ ਲੀਡ 96 ਦੌੜਾਂ ਦੀ ਹੋ ਗਈ ਹੈ। ਖੇਡ ਸਮਾਪਤ ਹੋਣ ਵੇਲੇ ਲੋਕੇਸ਼ ਰਾਹੁਲ 47 ਜਦਕਿ ਕਪਤਾਨ ਸ਼ੁਭਮਨ ਗਿੱਲ ਛੇ ਦੌੜਾਂ ਬਣਾ ਕੇ ਖੇਡ ਰਹੇ ਸਨ।