For the best experience, open
https://m.punjabitribuneonline.com
on your mobile browser.
Advertisement

ਲੈਕਚਰਾਰ ਜੋਗਿੰਦਰ ਸਿੱਧੂ ਦੀ ਸਵੈ-ਜੀਵਨੀ ‘ਬਿਖੜੇ ਪੈਂਡੇ’ ਲੋਕ ਅਰਪਣ

11:38 AM May 01, 2024 IST
ਲੈਕਚਰਾਰ ਜੋਗਿੰਦਰ ਸਿੱਧੂ ਦੀ ਸਵੈ ਜੀਵਨੀ ‘ਬਿਖੜੇ ਪੈਂਡੇ’ ਲੋਕ ਅਰਪਣ
ਮੋਗਾ ਵਿੱਚ ਜੋਗਿੰਦਰ ਸਿੱਧੂ ਦੀ ਸਵੈ-ਜੀਵਨੀ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਪਰੈਲ
ਸਿੱਖਿਆ ਵਿਭਾਗ ’ਚੋਂ ਸੇਵਾਮੁਕਤ ਲੈਕਚਰਾਰ ਜੋਗਿੰਦਰ ਸਿੰਘ ਸਿੱਧੂ ਭਾਗੀਕੇ ਦੀ ਸਵੈ-ਜੀਵਨੀ ‘ਬਿਖੜੇ ਪੈਂਡੇ’ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਮਾਗਮ ’ਚ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪਰਵਾਸੀ ਲੇਖਕ ਪ੍ਰਭਨੀਤ ਕੌਰ ਸੰਘਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਭਾਸਾ ਅਫ਼ਸਰ ਡਾ. ਅਜੀਤ ਪਾਲ ਸਿੰਘ, ਮੰਚ ਦੇ ਪ੍ਰਧਾਨ ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ, ਸਕੱਤਰ ਸਾਇਰ ਧਾਮੀ ਗਿੱਲ, ਵਿੱਤ ਸਕੱਤਰ ਗੁਰਪ੍ਰੀਤ ਧਰਮਕੋਟ, ਬਹੁ-ਵਿਧਾਈ ਲੇਖਕ ਗੁਰਮੇਲ ਬੌਡੇ, ਨਾਵਲਕਾਰ ਕ੍ਰਿਸਨ ਪ੍ਰਤਾਪ, ਸ਼ਾਇਰਾ ਸਿਮਰਜੀਤ ਸਿੰਮੀ, ਪ੍ਰਭਨੀਤ ਕੌਰ ਸੰਘਾ, ਅਮਰਪ੍ਰੀਤ ਕੌਰ ਸੰਘਾ, ਜਗਜੀਤ ਸਿੰਘ ਸੰਘਾ ਅਤੇ ਭਜਨ ਸਿੰਘ ਗਿੱਲ ਨੇ ‘ਬਿਖੜੇ ਪੈਂਡੇ’ ਵਿਚਲੀਆਂ ਸਾਹਿਤਕ ਜੁਗਤਾਂ ਦੀ ਗੱਲ ਕਰਦਿਆਂ ਆਖਿਆ ਕਿ ਜੋਗਿੰਦਰ ਸਿੰਘ ਸਿੱਧੂ ਕਰਮਸੀਲ, ਮਿਹਨਤੀ, ਦ੍ਰਿੜ੍ਹ ਇਰਾਦੇ ਵਾਲੇ ਅਤੇ ਸਮਰਪਿਤ ਅਧਿਆਪਕ ਸਨ। ਉਨ੍ਹਾਂ ਦੀ ਸਵੈ-ਜੀਵਨੀ ਪੜ੍ਹਦਿਆਂ ਔਕੜਾਂ ਨਾਲ ਆਢਾ ਲਾ ਕੇ ਅੱਗੇ ਵਧਣ ਅਤੇ ਸਮਰਪਣ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਜਿਹੇ ਸਮਰਪਿਤ ਅਧਿਆਪਕਾਂ ਦੀ ਲੋੜ ਹੈ ਤਾਂ ਜੋ ਸਿੱਖਿਆ ਰਾਹੀਂ ਸਮਾਜ ਦੇ ਇੱਕ ਵੱਡੇ ਵਰਗ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮਰਪਿਤ ਅਧਿਆਪਕ ਹੀ ਅਜੋਕੀ ਪੀੜੀ ਦਾ ਪ੍ਰੇਰਨਾ ਸਰੋਤ ਹੋਣੇ ਚਾਹੀਦੇ ਹਨ। ਜੋਗਿੰਦਰ ਸਿੰਘ ਸਿੱਧੂ ਨੇ ਕਿਹਾ, ‘‘ਸਵੈ-ਜੀਵਨੀ ਮੇਰੇ ਅਧਿਆਪਕ ਕਾਲ ਦੇ ਸੰਘਰਸ਼ਪੂਰਨ ਸਫਰ ਦਾ ਬਿਰਤਾਂਤ ਹੈ।’’ ਜੋਗਿੰਦਰ ਸਿੱਧੂ ਦੀ ਪੁੱਤਰੀ ਅਤੇ ਉੱਘੀ ਸ਼ਾਇਰਾ ਅਮਰਪ੍ਰੀਤ ਕੌਰ ਸੰਘਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਪਿਤਾ ਦੀਆਂ ਸਾਹਿਤਕ ਕਿਰਤਾਂ, ਉਨ੍ਹਾਂ ਦੇ ਅਧਿਆਪਨ ਕਾਰਜ, ਸਖਤ ਸੁਭਾਅ ਅਤੇ ਦ੍ਰਿੜਤਾ ਬਾਰੇ ਗੱਲ ਕੀਤੀ। ਇਸ ਮੌਕੇ ਮੰਚ ਵੱਲੋਂ ਆਪਣੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਅਤੇ ਅੱਜ-ਕੱਲ੍ਹ ਕੈਨੇਡਾ ਰਹਿ ਰਹੀ ਪ੍ਰਭਨੀਤ ਕੌਰ ਸੰਘਾ ਅਤੇ ‘ਬਿਖੜੇ ਪੈਂਡੇ’ ਦੇ ਲੇਖਕ ਜਗਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।

Advertisement

Advertisement
Author Image

Advertisement
Advertisement
×