‘ਪੰਜਾਬੀ ਸਾਹਿਤ ਨਾਲ ਕਿਵੇਂ ਜੁੜੀਏ’ ਵਿਸ਼ੇ ਬਾਰੇ ਲੈਕਚਰ
ਮਸਤੂਆਣਾ ਸਾਹਿਬ:
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੰਗਾਲ ਦੇ ਪ੍ਰਿੰਸੀਪਲ ਮੈਡਮ ਰਜਨੀ ਗੁਪਤਾ ਦੀ ਨਿਗਰਾਨੀ ਹੇਠ ‘ਪੰਜਾਬੀ ਸਾਹਿਤ ਨਾਲ ਕਿਵੇਂ ਜੁੜੀਏ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਹਿਤਕਾਰ ਡਾ. ਇਕਬਾਲ ਸਿੰਘ ਸਕਰੌਦੀ ਨੇ ਆਪਣੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਗ਼ੁਨਾਹਗਾਰ ਕੌਣ’ ਸਬੰਧੀ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿਦਿਆਰਥੀ ਜੀਵਨ ਵਿੱਚ ਕਿਸ਼ੋਰ ਉਮਰ ਦੇ ਲੜਕੇ ਤੇ ਲੜਕੀਆਂ ਨੂੰ ਆਉਂਦੀਆਂ ਸਰੀਰਕ, ਮਾਨਸਿਕ, ਆਰਥਿਕ, ਬੌਧਿਕ, ਭਾਵਨਾਤਮਕ ਸਮੱਸਿਆਵਾਂ, ਅਣਥੱਕ ਅਧਿਆਪਕ ਤੇ ਪ੍ਰਿੰਸੀਪਲ, ਨਸ਼ਾ ਕਰਦੇ ਮਤ੍ਰੇਏ ਪਿਓ, ਦਾਜ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਸਿਰਜੀਆਂ ਗਈਆਂ ਹਨ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਡਾ ਪ੍ਰੀਤ ਕਮਲ ਨੇ ਡਾ. ਸਕਰੌਦੀ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਨਿਸ਼ਾ, ਸਵਿਤਾ ਰਾਣੀ, ਲੈਕਚਰਾਰ ਬਲਰਾਜ ਸਿੰਘ, ਲੈਕਚਰਾਰ ਸੁਖਵਿੰਦਰ ਕੌਰ, ਡਾ. ਅਨੁਪਮ, ਅਮਰੀਕ ਸਿੰਘ ਡੀਪੀਈ, ਰੇਨੂੰ ਅਵਸਥੀ ਤੇ ਤੇਜਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ