For the best experience, open
https://m.punjabitribuneonline.com
on your mobile browser.
Advertisement

ਅਜੋਕੇ ਦੌਰ ਵਿੱਚ ਪੰਜਾਬੀ ਸਾਹਿਤ ਦੇ ਵਿਸ਼ਲੇਸ਼ਣ ਉੱਤੇ ਲੈਕਚਰ

06:54 AM Mar 19, 2024 IST
ਅਜੋਕੇ ਦੌਰ ਵਿੱਚ ਪੰਜਾਬੀ ਸਾਹਿਤ ਦੇ ਵਿਸ਼ਲੇਸ਼ਣ ਉੱਤੇ ਲੈਕਚਰ
ਪੁਸਤਕ ਰਿਲੀਜ਼ ਕਰਦੇ ਹੋਏ ਡਾ. ਪਰਮਜੀਤ ਕੌਰ ਸਿੱਧੂ, ਡਾ. ਹਰਿੰਦਰ ਕੰਗ ਤੇ ਡਾ. ਨਰਿੰਦਰਪਾਲ ਸਿੰਘ ਤੇ ਹੋਰ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 18 ਮਾਰਚ
ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਚਹੁੰਮੁਖੀ ਵਿਕਾਸ ਲਈ ‘ਆਧੁਨਿਕ ਪੰਜਾਬੀ ਸਾਹਿਤ- ਬਦਲਦੇ ਪਰਿਪੇਖ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰਿੰਦਰ ਪਾਲ ਸਿੰਘ ਦੀ ਪੁਸਤਕ ‘ਉੱਤਰ ਪਾਠ ਸਮੀਖਿਆ’ ’ਤੇ ਵਿਚਾਰ ਚਰਚਾ ਕੀਤੀ ਗਈ।
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਆਈ ਸਹਾਇਕ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਅਜੋਕੇ ਦੌਰ ਵਿੱਚ ਸਮਾਜ ਵਿੱਚ ਵਾਪਰ ਰਹੇ ਪਰਿਵਰਤਨ ਦੇ ਸੰਦਰਭ ਵਿੱਚ ਪੰਜਾਬੀ ਸਾਹਿਤ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਸੰਦਰਭ ਵਿੱਚ ਪੰਜਾਬੀ ਜੀਵਨ ਨਿਰੰਤਰ ਨਵੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਮਨੁੱਖ ਬੇਗਾਨਗੀ, ਇਕੱਲਤਾ ਅਤੇ ਵਿਚਾਰਧਾਰਕ ਸ਼ੋਸ਼ਣ ਵਰਗੇ ਸਰੋਕਾਰਾਂ ਨਾਲ ਸੰਘਰਸ਼ ਕਰ ਰਿਹਾ ਹੈ। ਵਧ ਰਹੇ ਰਸਾਇਣਕ ਨਸ਼ੇ ਅਤੇ ਪਰਵਾਸ ਨੇ ਪੰਜਾਬੀ ਮਾਨਸਿਕਤਾ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. (ਮੇਜਰ) ਹਰਿੰਦਰ ਕੰਗ ਨੇ ਬੁਲਾਰੇ ਨੂੰ ‘ਜੀ ਆਇਆਂ’ ਕਿਹਾ ਅਤੇ ਕਾਲਜ ਵੱਲੋਂ ਅਕਾਦਮਿਕ ਖੇਤਰ ਵਿਚਲੇ ਪਾਏ ਜਾ ਰਹੇ ਯੋਗਦਾਨ ਉਪਰ ਚਾਨਣਾ ਪਾਇਆ। ਇਸ ਲੈਕਚਰ ਦੇ ਅੰਤ ਵਿੱਚ ਡਾ. ਪਰਮਜੀਤ ਕੌਰ ਸਿੱਧੂ ਦਾ ਧੰਨਵਾਦ ਡਾ. ਅਨੁਰਾਗ ਮੁਖੀ ਇਤਿਹਾਸ ਵਿਭਾਗ ਨੇ ਕੀਤਾ।
ਇਸ ਮੌਕੇ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਡਾ. ਤਿਲਕ ਰਾਜ ਨੇ ਕੀਤਾ। ਇਸ ਮੌਕੇ ਹਿੰਦੀ ਵਿਭਾਗ ਤੋਂ ਡਾ. ਵਿਨਯ ਚੰਦੇਲ, ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫ਼ੈਸਰ ਮੋਹਿਤ ਕੁਮਾਰ, ਕਾਮਰਸ ਵਿਭਾਗ ਤੋਂ ਆਰਐੱਸ ਵੋਹਰਾ, ਗੁਰੂ ਨਾਨਕ ਗਰਲਜ਼ ਕਾਲਜ ਅਤੇ ਐੱਮਐੱਲਐਨ ਕਾਲਜ ਤੋਂ ਵੀ ਪ੍ਰੋਫ਼ੈਸਰ ਸਾਹਿਬਾਨ ਆਪਣੇ ਵਿਦਿਆਰਥੀਆਂ ਨਾਲ ਸ਼ਾਮਿਲ ਰਹੇ।

Advertisement

Advertisement
Advertisement
Author Image

Advertisement