ਕਾਲਜ ’ਚ ਕੈਮਿਸਟਰੀ ਫਾਰ ਸਸਟੇਨੇਬਲ ਡਿਵੈਲਪਮੈਂਟ ਵਿਸ਼ੇ ’ਤੇ ਲੈਕਚਰ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਨਵੰਬਰ
ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਨਿਗਰਾਨੀ ਅਤੇ ਵਿਭਾਗ ਦੀ ਮੁਖੀ ਡਾ. ਅੰਜੂ ਖੁੱਲਰ ਦੀ ਅਗਵਾਈ ਹੇਠਾਂ ‘ਕੈਮਿਸਟਰੀ ਫਾਰ ਸਸਟੇਨੇਬਲ ਡਿਵੈਲਪਮੈਂਟ’ ਵਿਸ਼ੇ ’ਤੇ ਅੰਤਰਰਾਸ਼ਟਰੀ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਮੋਲੇਕੁਲ ਫਲੋਰੀਡਾ ਅਮਰੀਕਾ ਵਿਖੇ ਖੋਜ ਅਤੇ ਵਿਕਾਸ ਯੂਨਿਟ ਦੇ ਉਪ-ਪ੍ਰਧਾਨ ਵਜੋਂ ਕਾਰਜਸ਼ੀਲ ਡਾ. ਜਸਪ੍ਰੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਭੂਮਿਕਾ ਨਿਭਾਈ। ਵਿਭਾਗ ਵੱਲੋਂ ਡਾ. ਰੂਪੀ ਧੀਰ ਨੇ ਰਸਾਇਣ ਵਿਗਿਆਨ ਵਿੱਚ ਖੋਜ ਅਤੇ ਵਿਕਾਸ ਲਈ ਬੁਲਾਰੇ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਐੱਮਐੱਸਸੀ ਕੈਮਿਸਟਰੀ, ਬੀਐੱਸਸੀ ਆਨਰਜ਼ ਕੈਮਿਸਟਰੀ, ਬੀਐੱਸਸੀ ਫਿਜ਼ਿਕਸ ਦੇ 88 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਲੈਕਚਰ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਰਸਾਇਣ ਵਿਗਿਆਨ ਦੀ ਭੂਮਿਕਾ ’ਤੇ ਕੇਂਦਰਿਤ ਭਾਸ਼ਣ ਦੌਰਾਨ ਡਾ. ਜਸਪ੍ਰੀਤ ਸਿੰਘ ਨੇ ਸਸਟੇਨੇਬਲ ਕੈਮਿਸਟਰੀ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵੱਖ-ਵੱਖ ਰਣਨੀਤੀਆਂ ਅਤੇ ਤਕਨਾਲੋਜੀਆਂ ’ਤੇ ਚਰਚਾ ਕੀਤੀ।