For the best experience, open
https://m.punjabitribuneonline.com
on your mobile browser.
Advertisement

ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਟਰੱਸਟ ਵੱਲੋਂ ਭਾਸ਼ਣ ਸਮਾਰੋਹ

07:34 AM Apr 16, 2024 IST
ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਟਰੱਸਟ ਵੱਲੋਂ ਭਾਸ਼ਣ ਸਮਾਰੋਹ
ਸਮਾਗਮ ਦੌਰਾਨ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਅਪਰੈਲ
ਇੱਥੋਂ ਦੇ ਨਰੋਤਮ ਵਿੱਦਿਆ ਮੰਦਰ ਵਿੱਚ ਪ੍ਰਿੰਸੀਪਲ ਤਰਸੇਮ ਬਾਹੀਆ ਯਾਦਗਾਰੀ ਟਰੱਸਟ ਵੱਲੋਂ ਭਾਸ਼ਣ ਸਮਾਰੋਹ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠਾਂ ਕਰਵਾਇਆ ਗਿਆ। ਇਸ ਮੌਕੇ ਮੁੱਖ ਵਕਤਾ ਵਜੋਂ ਰਾਜਨੀਤਕ ਮਾਹਿਰ ਤੇ ਪਾਕਿਸਤਾਨੀ ਮੂਲ ਦੇ ਲੇਖਕ ਇਸ਼ਤਿਆਕ ਅਹਿਮਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਫ਼ੈਸਰ ਸੁਰਜੀਤ ਨੇ ਪ੍ਰਿੰਸੀਪਲ ਬਾਹੀਆ ਬਾਰੇ ਜਾਣ ਪਛਾਣ ਕਰਵਾਈ। ਪ੍ਰੋ. ਇਸ਼ਤਿਆਕ ਨੇ ‘ਸ਼ੇਰ ਸ਼ਾਹ ਸੂਰੀ ਦੇ ਕਾਫ਼ਲੇ, ਉਜਾੜਾ ਵਸੇਬਾ ਤੇ ਵਪਾਰ’ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਸੜਕਾਂ ਬਣਦੀਆਂ ਹਨ ਤਾਂ ਨਵੇਂ ਵਸੇਬਿਆਂ ਦੇ ਨਾਲ ਨਾਲ ਕਈ ਹਿਜਰਤਾਂ ਵੀ ਹੁੰਦੀਆਂ ਹਨ। ਸ਼ੇਰ ਸ਼ਾਹ ਸੂਰੀ ਦੇ ਬਣਾਏ ਮਾਰਗ ਦੀ ਇਸੇ ਤਰ੍ਹਾਂ ਦੀ ਇਕ ਲੰਮੀ ਦਿਲਚਸਪ ਦਾਸਤਾਨ ਹੈ, ਜਿਸ ਨੇ ਰਾਹ ਵਿਚ ਇਕ ਖਾਸ ਫਾਸਲੇ ’ਤੇ ਰਾਹੀਆਂ ਅਤੇ ਆਪਣੀ ਫੌਜ ਦੀ ਸਹੂਲਤ ਲਈ ਸਰਾਵਾਂ ਬਣਾਈਆਂ ਸਨ। ਉਨ੍ਹਾਂ ਕਿਹਾ ਕਿ ਇਹ ਮਾਰਗ ਕੋਲਕਾਤਾ ਤੋਂ ਪੇਸ਼ਾਵਰ ਤੱਕ ਸੰਚਾਰ, ਸੰਪਰਕ, ਆਵਾਜਾਈ ਅਤੇ ਸਿਲਕ ਦੇ ਵਪਾਰ ਦਾ ਅਜਿਹਾ ਰਸਤਾ ਸੀ ਜਿਸ ਨੂੰ ਹੁਣ ਪੁਰਜੀਵਤ ਕਰਨਾ ਬਣਦਾ ਹੈ। ਇਸ ਮੌਕੇ ਡਾ. ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਆਮੀਨ ਅਮਿਤੋਜ਼, ਗੁਰਵਿੰਦਰ ਸਲਾਣਾ, ਸੁਖਦੇਵ ਸਿੰਘ ਬੈਨੀਪਾਲ ਨੇ ਵੱਖ-ਵੱਖ ਸਵਾਲ ਕੀਤੇ। ਪ੍ਰੋਫੈਸਰ ਜਗਮੋਹਨ ਨੇ ਸਰੋਤਿਆਂ ਨੂੰ ਚੇਤੇ ਕਰਵਾਇਆ ਕਿ ਟੋਡਰ ਮੱਲ ਵਰਗੇ ਮਾਲ ਅਧਿਕਾਰੀ ਸ਼ੇਰ ਸ਼ਾਹ ਸੂਰੀ ਦੇ ਪੰਜ ਰਤਨਾਂ ਵਿੱਚ ਸ਼ਾਮਲ ਸਨ। ਮੰਚ ਸੰਚਾਲਨ ਹਰਪਿੰਦਰ ਸਿੰਘ ਸ਼ਾਹੀ ਨੇ ਕੀਤਾ। ਇਸ ਮੌਕੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਸ਼ਾਰਧਾ ਬਾਹੀਆ, ਹਰਦੇਵ ਸਿੰਘ ਗਰੇਵਾਲ, ਸੋਹਨ ਢੰਡ, ਜਤਿੰਦਰ ਹਾਂਸ, ਬਿੰਦਰ ਭੂੰਮਸੀ, ਰਵਿੰਦਰਪਾਲ ਸਿੰਘ, ਪ੍ਰੋਫੈਸਰ ਸ਼ਹਿਜੀਤ ਕੰਗ ਤੇ ਮਨਜੀਤ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×