ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਿਬਨਾਨ: ਵਾਕੀ-ਟਾਕੀਜ਼ ਤੇ ਸੌਰ ਊਰਜਾ ਉਪਕਰਨਾਂ ’ਚ ਧਮਾਕੇ; 9 ਹਲਾਕ, 300 ਜ਼ਖ਼ਮੀ

07:48 AM Sep 19, 2024 IST
ਲਿਬਨਾਨ ਵਿੱਚ ਪੇਜਰ ਧਮਾਕਿਆਂ ਦੇ ਜ਼ਖ਼ਮੀਆਂ ਲਈ ਖੂਨਦਾਨ ਕਰਦੇ ਹੋਏ ਸਥਾਨਕ ਲੋਕ। -ਫੋਟੋ: ਰਾਇਟਰਜ਼

ਬੇਰੂਤ, 18 ਸਤੰਬਰ
ਪੇਜਰਾਂ ਵਿਚ ਧਮਾਕੇ ਤੋਂ ਇਕ ਦਿਨ ਮਗਰੋਂ ਅੱਜ ਬੇਰੂਤ ਦੇ ਵੱਖ ਵੱਖ ਇਲਾਕਿਆਂ ਵਿਚ ਇਕੋ ਵੇਲੇ ਇਲੈਕਟ੍ਰੋਨਿਕ ਯੰਤਰਾਂ (ਵਾਕੀ-ਟਾਕੀਜ਼) ਤੇ ਸੌਰ ਉਪਕਰਨਾਂ ਰਾਹੀਂ ਕੀਤੇ ਧਮਾਕਿਆਂ ਵਿਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਸੌ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਖ਼ਬਰ ਏਜੰਸੀ ਮੁਤਾਬਕ ਇਨ੍ਹਾਂ ਵਿਚੋਂ ਇਕ ਧਮਾਕਾ ਲੰਘੇ ਦਿਨ ਪੇਜਰ ਧਮਾਕਿਆਂ ਦੌਰਾਨ ਫੌਤ ਹੋਏ ਤਿੰਨ ਹਿਜ਼ਬੁੱਲ੍ਹਾ ਮੈਂਬਰਾਂ ਤੇ ਇਕ ਬੱਚੇ ਦੀਆਂ ਅੰਤਿਮ ਰਸਮਾਂ ਵਾਲੀ ਥਾਂ ’ਤੇ ਹੋਇਆ। ਹਿਜ਼ਬੁੱਲਾ ਦੇ ਅਲ ਮਨਾਰ ਟੀਵੀ ਨੇ ਵੀ ਲਿਬਨਾਨ ਦੇ ਕਈ ਹਿੱਸਿਆਂ ਵਿਚ ਉਪਰੋਥੱਲੀ ਕਈ ਧਮਾਕੇ ਹੋਣ ਦਾ ਦਾਅਵਾ ਕੀਤਾ ਹੈ। ਹਿਜ਼ਬੁੱਲ੍ਹਾ ਦੇ ਅਧਿਕਾਰੀ ਨੇ ਦੱਸਿਆ ਕਿ ਬੇਰੂਤ ਵਿਚ ਸਮੂਹ ਵੱਲੋਂ ਵਰਤੇ ਜਾਂਦੇ ਵਾਕੀ-ਟਾਕੀਜ਼ ਵਿਚ ਧਮਾਕੇ ਹੋਣ ਦੀਆਂ ਰਿਪੋਰਟਾਂ ਹਨ। ਲਿਬਨਾਨ ਦੀ ਅਧਿਕਾਰਤ ਖ਼ਬਰ ਏਜੰਸੀ ਨੇ ਕਿਹਾ ਕਿ ਬੇਰੂਤ ਤੇ ਦੱਖਣੀ ਲਿਬਨਾਨ ਦੇ ਕਈ ਘਰਾਂ ਵਿਚ ਸੌਰ ਊਰਜਾ ਸਿਸਟਮਾਂ ਵਿਚ ਵੀ ਧਮਾਕੇ ਹੋਏ। ਇਹ ਨਵੇਂ ਧਮਾਕੇ ਅਜਿਹੇ ਮੌਕੇ ਹੋਏ ਹਨ ਜਦੋਂ ਮੰਗਲਵਾਰ ਨੂੰ ਹੋਏ ਪੇਜਰ ਧਮਾਕਿਆਂ ਕਰਕੇ ਲੋਕਾਂ ’ਚ ਦੁਚਿੱਤੀ ਤੇ ਗੁੱਸਾ ਜਾਰੀ ਹੈ। ਮੰਗਲਵਾਰ ਨੂੰ ਹੋਏ ਧਮਾਕਿਆਂ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 2800 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।

Advertisement

ਤਾਇਪੇ:

ਤਾਇਵਾਨੀ ਕੰਪਨੀ ਗੋਲਡ ਅਪੋਲੋ ਨੇ ਅੱਜ ਕਿਹਾ ਕਿ ਇਜ਼ਰਾਈਲ ਵੱਲੋਂ ਹਿਜ਼ਬੁੱਲ੍ਹਾ ਦੇ ਕਮਿਊਨੀਕੇਸ਼ਨ ਨੈੱਟਵਰਕ ਨੂੰ ਨਿਸ਼ਾਨਾ ਬਣਾ ਕੇ ਲਿਬਨਾਨ ਤੇ ਸੀਰੀਆ ’ਚ ਧਮਾਕਿਆਂ ਲਈ ਵਰਤੇ ਪੇਜਰ ਉਨ੍ਹਾਂ ਦੀ ਕੰਪਨੀ ਦਾ ਬਰਾਂਡ ਸੀ ਪਰ ਇਨ੍ਹਾਂ ਦੀ ਮੈਨੂਫੈਕਚਰਿੰਗ ਬੁਡਾਪੈਸਟ ਦੀ ਕੰਪਨੀ ਵੱਲੋਂ ਕੀਤੀ ਗਈ ਸੀ। ਲਿਬਨਾਨ ਤੇ ਸੀਰੀਆ ’ਚ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ ਵੱਲੋਂ ਵਰਤੇ ਜਾਂਦੇ ਪੇਜਰਾਂ ਵਿਚ ਮੰਗਲਵਾਰ ਨੂੰ ਇਕੋ ਵੇਲੇ ਹੋਏ ਧਮਾਕਿਆਂ ਵਿਚ 8 ਸਾਲਾ ਬੱਚੀ ਸਣੇ ਘੱਟੋ-ਘੱਟ 9 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ ਕਰੀਬ 3000 ਲੋਕ ਜ਼ਖ਼ਮੀ ਹੋ ਗਏ ਸਨ। ਹਿਜ਼ਬੁੱਲ੍ਹਾ ਤੇ ਲਿਬਨਾਨ ਸਰਕਾਰ ਨੇ ਰਿਮੋਟ ਜ਼ਰੀਏ ਕੀਤੇ ਇਨ੍ਹਾਂ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਦੱਸਿਆ ਸੀ। ਲਿਬਨਾਨੀ ਸੁਰੱਖਿਆ ਵਿਚਲੇ ਸੂਤਰ ਨੇ ਕਿਹਾ ਕਿ ਇਜ਼ਰਾਈਲ ਦੀ ਸੂਹੀਆ ਏਜੰਸੀ ਮੋਸਾਦ ਨੇ ਤਾਇਵਾਨ ਦੇ ਬਣੇ ਕਰੀਬ 5000 ਪੇਜਰਾਂ ਵਿਚ ਵਿਸਫੋਟਕ ਪਲਾਂਟ ਕੀਤੇ ਸਨ। ਹਿਜ਼ਬੁੱਲ੍ਹਾ ਨੇ ਕਈ ਮਹੀਨੇ ਪਹਿਲਾਂ ਤਾਇਵਾਨ ਅਧਾਰਿਤ ਗੋਲਡ ਅਪੋਲੋ ਨੂੰ ਇਨ੍ਹਾਂ ਪੇਜਰਾਂ ਦਾ ਆਰਡਰ ਦਿੱਤਾ ਸੀ। ਹਿਜ਼ਬੁੱਲ੍ਹਾ ਨੇ ਕਿਹਾ ਕਿ ਪੇਜਰ ਧਮਾਕਿਆਂ ਦੇ ਬਾਵਜੂਦ ਉਹ ਇਜ਼ਰਾਈਲ ਖਿਲਾਫ਼ ਹਮਲਿਆਂ ਨੂੰ ਜਾਰੀ ਰੱਖੇਗਾ। ਹਿਜ਼ਬੁੱਲਾ ਲੜਾਕੇ ਇਜ਼ਰਾਇਲੀ ਲੋਕੇਸ਼ਨ ਟਰੈਕਿੰਗ ਤੋਂ ਬਚਨ ਲਈ ਇਕ ਦੂਜੇ ਨਾਲ ਸੰਚਾਰ ਲਈ ਪੇਜਰ ਵਰਤਦੇ ਹਨ। -ਏਪੀ/ਰਾਇਟਰਜ਼

Advertisement

Advertisement