ਲਿਬਨਾਨ ਦੇ ਰਾਜਦੂਤ ਨੇ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ’
10:04 AM Oct 09, 2024 IST
Advertisement
ਨਵੀਂ ਦਿੱਲੀ, 9 ਅਕਤੂਬਰ
Advertisement
ਹਿਜਬੁੱਲਾ ਦੇ ਦੇ ਹਸਨ ਨਸਰੱਲਾ ਦੇ ਉੱਤਰਅਧਿਕਾਰੀਆਂ ਨੂੰ ਮਾਰੇ ਜਾਣ ਦੀ ਇਜ਼ਰਾਇਲ ਦੀ ਘੋੋਸ਼ਣਾ ਤੋਂ ਬਾਅਦ ਭਾਰਤ ਵਿਚ ਲਿਬਨਾਨ ਦੇ ਰਾਜਦੂਤ ਰਬੀ ਨਰਸ਼ ਨੇ ਮਹਾਤਮਾ ਗਾਂਧੀ ਦੇ ਕਥਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਿਜਬੁੱਲਾ ਲੋਕਾਂ ਵੱਲੋ ਸਮਰਥਿਤ ਇਕ ਜਾਇਜ਼ ਰਾਜਨੀਤਿਕ ਦਲ ਹੈ ਇਸ ਨੁੰ ਖਤਮ ਨਹੀਂ ਕੀਤਾ ਜਾ ਸਕਦਾ।
ਇਸ ਦੌਰਾਨ ਰਾਜਦੂਤ ਨੇ ਬੋਲਦਿਆਂ ਕਿਹਾ ਕਿ ਮੈਨੂੰ ਮਹਾਤਮਾ ਗਾਂਧੀ ਦੇ ਕਥਨ ਯਾਦ ਆ ਰਹੇ ਹਨ, ਉਨ੍ਹਾਂ ਕਿਹਾ ਕਿਹਾ ਸੀ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ।’ ‘‘ਤੁਸੀਂ ਹਿਜਬੁੱਲਾ ਦੇ ਆਗੂਆਂ ਨੂੰ ਖਤਮ ਕਰ ਸਕਦੇ ਹੋ ਪਰ ਹਿਜਬੁੱਲਾ ਨੂੰ ਨਹੀਂ, ਕਿਉਂਕਿ ਇਹ ਲੁਕ ਕੇ ਨਹੀਂ ਰਹਿੰਦੇ। ਇਕ ਕੋਈ ਕਾਲਪਨਿਕ ਸੰਰਚਨਾ ਨਹੀਂ ਜੋ ਪੈਰਾਸ਼ੂਟ ਰਾਹੀਂ ਲਿਬਨਾਨ ਵਿਚ ਆਈ ਹੈ।’’ ਨਰਸ਼ ਨੇ ਕਿਹਾ ਕਿ ਹਿਜਬੁੱਲਾ ਦੁਸ਼ਟ ਰਾਸ਼ਟਰ ਇਜ਼ਰਾਇਲ ਦੇ ਖ਼ਿਲਾਫ਼ ਇਕ ਅੰਦੋਲਨ ਦਾ ਪ੍ਰਤੀਕ ਹੈ ਅਤੇ ਇਸ ਅੰਦੋਲਨ ਨੂੰ ਆਗੂਆਂ ਨੂੰ ਖਤਮ ਕਰਕੇ ਨਹੀਂ ਕੁਚਲਿਆ ਜ ਸਕਦਾ। -ਪੀਟੀਆਈ
Advertisement
Advertisement