For the best experience, open
https://m.punjabitribuneonline.com
on your mobile browser.
Advertisement

ਤਿਹਾੜ ਦੀਆਂ ਮੁਲਾਕਾਤਾਂ ਛੱਡ ਕਿਸਾਨਾਂ ਦੇ ਵਕੀਲ ਬਣਨ ਮਾਨ: ਜਾਖੜ

08:55 AM May 01, 2024 IST
ਤਿਹਾੜ ਦੀਆਂ ਮੁਲਾਕਾਤਾਂ ਛੱਡ ਕਿਸਾਨਾਂ ਦੇ ਵਕੀਲ ਬਣਨ ਮਾਨ  ਜਾਖੜ
ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਪਰੈਲ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਿਹਾੜ ਜੇਲ੍ਹ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਨਿਖੇਧੀ ਕੀਤੀ ਹੈ। ਸ੍ਰੀ ਜਾਖੜ ਨੇ ਚੰਡੀਗੜ੍ਹ ਦੇ ਸੈਕਟਰ-37 ਵਿੱਚ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਦੱਸਣ ਵਾਲੇ ਭਗਵੰਤ ਮਾਨ ਕਿਸਾਨਾਂ ਨੂੰ ਸੰਘਰਸ਼ ਦੌਰਾਨ ਅੱਧ ਵਿਚਾਲੇ ਛੱਡ ਤਿਹਾੜ ਜੇਲ੍ਹ ਦੀਆਂ ਗੇੜੀਆਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਹਾੜ ਜੇਲ੍ਹ ਦੀਆਂ ਮੁਲਾਕਾਤਾਂ ਛੱਡ ਕੇ ਕਿਸਾਨਾਂ ਦਾ ਵਕੀਲ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਕਿਸਾਨ ਪਿਛਲੇ 13 ਦਿਨਾਂ ਤੋਂ ਸ਼ੰਭੂ ਦੇ ਰੇਲਵੇ ਟਰੈਕ ’ਤੇ ਬੈਠੇ ਹਨ, ਜਦਕਿ ਦੂਜੇ ਪਾਸੇ ਪੰਜਾਬ ਦੇ ਵਪਾਰੀਆਂ ਦਾ ਦਿੱਲੀ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ਅਤੇ ਸਾਰਾ ਵਪਾਰ ਠੱਪ ਪਿਆ ਹੈ। ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਤੇ ‘ਆਪ’ ਦੀਆਂ ਗੁਮਰਾਹਕੁਨ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ। ਇਸ ਲਈ ਅੱਜ ਤਲਵੰਡੀ ਸਾਬੋ ਤੋਂ ਲੈ ਕੇ ਜਗਰਾਉਂ ਤੱਕ ਅਤੇ ਜਗਰਾਉਂ ਤੋਂ ਲੈ ਕੇ ਸ਼ਾਹਕੋਟ ਤੱਕ ਦੇ ਆਗੂਆਂ ਦੀ ਭਾਜਪਾ ’ਚ ਸ਼ਮੂਲੀਅਤ ਹੋਈ ਹੈ। ਇਸ ਮੌਕੇ ਕਾਂਗਰਸ, ‘ਆਪ’ ਤੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਦਰਜਨਾਂ ਆਗੂਆਂ ਦਾ ਸ੍ਰੀ ਜਾਖੜ ਨੇ ਸਵਾਗਤ ਕੀਤਾ।

Advertisement

Advertisement
Author Image

Advertisement
Advertisement
×