ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰ ਤੋਂ ਆਸ ਛੱਡ ਲੋਕ ਖੁਦ ਕਰਨ ਲੱਗੇ ਸੜਕ ਦੀ ਮੁਰੰਮਤ

06:42 AM Jul 30, 2024 IST
ਸੜਕ ਦੀ ਮੁਰੰਮਤ ਕਰਦੇ ਹੋਏ ਪਿੰਡਾਂ ਦੇ ਵਾਸੀ।

ਗੁਰਬਖਸ਼ਪੁਰੀ
ਤਰਨ ਤਾਰਨ, 29 ਜੁਲਾਈ
ਬੀਤੇ ਅੱਠ ਸਾਲਾਂ ਤੋਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਲਗਾਤਾਰ ਬੇਨਤੀਆਂ ਕਰਨ ’ਤੇ ਵੀ ਇਲਾਕੇ ਅੰਦਰ ਸ਼ੇਰੋਂ-ਮੁੰਡਾ ਪਿੰਡ ਦੀ ਸੰਪਰਕ ਸੜਕ ਦੀ ਖਸਤਾ ਹਾਲਤ ਵੱਲ ਧਿਆਨ ਨਾ ਦੇਣ ’ਤੇ ਪਿੰਡਾਂ ਵਾਸੀਆਂ ਨੇ ਖੁਦ ਸੜਕ ਨੂੰ ਮੁਰੰਮਤ ਕਰਨ ਦਾ ਬੀੜਾ ਚੁੱਕ ਲਿਆ| ਜ਼ਿਕਰਯੋਗ ਹੈ ਕਿ ਅਜੇ ਦੋ ਦਿਨ ਪਹਿਲਾਂ ਹੀ ਇਸ ਸੜਕ ’ਤੇ ਇਕ ਵਾਹਨ ਦੇ ਉਲਟ ਜਾਣ ਨਾਲ ਨੌਜਵਾਨ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਮ੍ਰਿਤਕ ਦਾ ਪਿਤਾ ਹਸਪਤਾਲ ਵਿੱਚ ਜੀਵਨ ਮੌਤ-ਦਰਮਿਆਨ ਲੜਾਈ ਲੜ ਰਿਹਾ ਹੈ| ਅਜਿਹੀ ਘਟਨਾ ਮੁੜ ਨਾ ਵਾਪਰਨ ਡਰੋਂ ਇਲਾਕੇ ਦੇ ਪਿੰਡਾਂ ਦੇ ਵਾਸੀਆਂ ਨੇ ਸੜਕ ਦੀ ਮੁਰੰਮਤ ਕਰਵਾਉਣ ਲਈ ਖੁਦ ਪੈਸੇ ਖਰਚ ਕਰਨ ਦਾ ਫੈਸਲਾ ਲਿਆ| ਸ਼ੇਰੋਂ ਤੋਂ ਢੋਟੀਆਂ ਤੱਕ ਪੂਰੀ ਤ੍ਵਰਾਂ ਨਾਲ ਖਰਾਬ ਹੋ ਚੁੱਕੇ ਪੰਜ ਕਿਲੋਮੀਟਰ ਤੱਕ ਸੜਕ ਦੇ ਇਸ ਟੋਟੇ ਨੂੰ ਸ਼ੇਰੋਂ ਅਤੇ ਢੋਟੀਆਂ ਤੋਂ ਇਲਾਵਾ ਰੱਖ ਸ਼ੇਰੋਂ ਅਤੇ ਡੁੱਗਰੀ ਦੇ ਸਰੂਪ ਸਿੰਘ ਕੋਚ, ਪਰਮਜੀਤ ਸਿੰਘ ਸਰਪੰਚ, ਜਸਦੀਪ ਸਿੰਘ ਸੋਨੂੰ ਢੋਟੀਆਂ, ਬਖਸ਼ੀਸ਼ ਸਿੰਘ ਰੱਖ ਸ਼ੇਰੋਂ, ਹਰਜੀਤ ਸਿੰਘ ਸ਼ੇਰੋਂ, ਅਜੇਪਾਲ ਸਿੰਘ ਡੁੱਗਰੀ ਆਦਿ ਨੇ ਪੈਸੇ ਇਕੱਠੇ ਕਰਕੇ ਅੱਜ ਸੜਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ| ਸਰੂਪ ਸਿੰਘ ਕੋਚ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਅਤੇ ਖਾਸ ਕਰਕੇ ਪੰਚਾਇਤਾਂ ਬੀਤੇ ਅੱਠ ਸਾਲਾਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸੰਪਰਕ ਸੜਕ ਦੀ ਮੁਰੰਮਤ ਕਰਨ ਲਈ ਬੇਨਤੀਆਂ ਕਰਦੀਆਂ ਆ ਰਹੀਆਂ ਸਨ ਪਰ ਕਿਸੇ ਦੇ ਕੰਨ ’ਤੇ ਜੂੰ ਤੱਕ ਨਹੀਂ ਸੀ ਸਰਕ ਰਹੀ| ਸੜਕ ਦੀ ਮੁਰੰਮਤ ਦੇ ਕੰਮ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੇ ਪਤਵੰਤਿਆਂ ਨੇ ਕਿਹਾ ਕਿ ਇਸ ਕਾਰਜ ਵਿੱਚ ਇਨ੍ਹਾਂ ਚਾਰ ਪਿੰਡਾਂ ਦੇ ਨੌਜਵਾਨ ਖੁਦ ਮਜ਼ਦੂਰੀ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸੜਕ ਨੂੰ ਹਾਦਸਿਆਂ ਤੋਂ ਮੁਕਤ ਕਰਨ ਲਈ ਵੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਗੇ| ਉਨ੍ਹਾਂ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ|

Advertisement

Advertisement